ਪਰਿਭਾਸ਼ਾ
ਸੰ. ਪਰ੍ਪਟ. ਸੰਗ੍ਯਾ- ਇੱਕ ਪ੍ਰਕਾਰ ਦੀ ਪਤਲੀ ਚਪਾਤੀ, ਜੋ ਮਾਂਹ ਮੂੰਗੀ ਆਦਿ ਦੀ ਕਰੜੀ ਪੀਠੀ ਤੋਂ ਵੇਲਕੇ ਤਿਆਰ ਕਰੀਦੀ ਹੈ. ਇਸ ਵਿੱਚ ਮਿਰਚ ਮਸਾਲੇ ਮਿਲੇ ਹੁੰਦੇ ਹਨ. ਕੋਲਿਆਂ ਦੇ ਸੇਕ ਨਾਲ ਰਾੜ੍ਹਕੇ ਜਾਂ ਘੀ ਆਦਿ ਵਿੱਚ ਤਲਕੇ ਇਸ ਨੂੰ ਖਾਧਾ ਜਾਂਦਾ ਹੈ. ਪਾਪੜ ਖਾਣੇ ਮੇਦੇ ਲਈ ਹਾਨਿਕਾਰਕ ਹਨ.
ਸਰੋਤ: ਮਹਾਨਕੋਸ਼