ਪਾਰਖਦ
paarakhatha/pārakhadha

ਪਰਿਭਾਸ਼ਾ

ਸੰ. ਪਾਰ੍ਸਦ. ਸੰਗ੍ਯਾ- ਜੋ (ਪਰਿਸਦ) ਚਾਰੇ ਪਾਸੇ ਬੈਠਦਾ ਹੈ. ਸਭਾ ਵਿੱਚ ਬੈਠਣ ਵਾਲਾ. ਸਭਾਸਦ. ਦਰਬਾਰੀ। ੨. ਵਿਸਨੁ ਦੇ ਦਰਬਾਰੀ, ਜਿਨ੍ਹਾਂ ਦੇ ਨਾਮ ਨਾਭਾ ਜੀ ਨੇ ਭਗਤਮਾਲ ਵਿੱਚ ਇਹ ਲਿਖੇ ਹਨ- ਵਿਸ੍ਵਕਸੇਨ ਜਯ ਵਿਜਯ ਪ੍ਰਬਲ ਬਲ ਮੰਗਲਕਾਰੀ, ਨੰਦ ਸੁਨੰਦ ਸੁਭਦ੍ਰ ਭਦ੍ਰ ਜਗ ਆਮਯਹਾਰੀ, ਚੰਡ ਪ੍ਰਚੰਡ ਵਿਨੀਤ ਕੁਮੁਦ ਕੁਮੁਦਾਕ੍ਸ਼੍‍ ਕ੍ਰਿਪਾਲਯ, ਸ਼ੀਲ ਸੁਸ਼ੀਲ ਸੁਸੇਣ ਭਾਵ ਭਕ੍ਤਨ ਪ੍ਰਤਿਪਾਲਯ, ਲਕ੍ਸ਼੍‍ਮੀਪਤਿ ਪ੍ਰੀਣਨ ਬ੍ਰਵੀਣ ਭਜਨਾਨਁਦ ਭਕ੍ਤਤਾਨਿਹਦ. ਮੋ ਚਿੱਤ ਵ੍ਰਿੱਤਿ ਨਿਤ ਤਹਿ" ਰਹੋ.#ਜਹਿਁ ਨਾਰਾਯਣ ਪਾਰਖਦ.#ਇਨ੍ਹਾਂ ਪਾਰਖਦਾਂ ਵਿੱਚੋਂ ਅੱਠ ਮੁਖੀਏ ਹਨ- ਜਯ, ਵਿਜਯ, ਬਲ, ਸੁਬਲ, ਨੰਦ, ਸੁਨੰਦ, ਭਦ੍ਰ ਅਤੇ ਸੁਭਦ੍ਰ.
ਸਰੋਤ: ਮਹਾਨਕੋਸ਼