ਪਾਰਣ
paarana/pārana

ਪਰਿਭਾਸ਼ਾ

ਸੰ. ਸੰਗ੍ਯਾ- ਵ੍ਰਤ ਪਿੱਛੋਂ ਉਹ ਭੋਜਨ, ਜੋ ਪਹਿਲਾਂ ਕੀਤਾ ਜਾਵੇ। ੨. ਵ੍ਰਤ ਦੀ ਸਮਾਪਤਿ ਦਾ ਕਰਮ। ੩. ਤ੍ਰਿਪਤ ਕਰਨ ਦੀ ਕ੍ਰਿਯਾ. ਰਜਾਉਣਾ। ੪. ਸਮਾਪਤਿ. ਖ਼ਾਤਿਮਾ। ੫. ਬੱਦਲ. ਮੇਘ। ੬. ਦੇਖੋ, ਪਾਰਣਾ। ੭. ਸੰ. ਪਾਰ੍‍ਣ. ਵਿ- ਪਰ੍‍ਣ (ਪੱਤੇ) ਦਾ ਬਣਿਆ ਹੋਇਆ.
ਸਰੋਤ: ਮਹਾਨਕੋਸ਼