ਪਰਿਭਾਸ਼ਾ
ਕ੍ਰਿ- ਪਾਲਣਾ. ਪਰਵਰਿਸ਼ ਕਰਨਾ। ੨. ਪਾੜਨਾ. ਚੀਰਨਾ। ੩. ਉਤਪਾਟਨ ਕਰਨਾ. ਉਖੇੜਨਾ. "ਰੋਇ ਕਰ ਪੀਟ ਸਿਰ ਕੇਸ ਕੋ ਪਾਰਤੀ." (ਗੁਵਿ ੧੦) ੪. ਪਾੜ ਦੇਣਾ. ਸੰਨ੍ਹ ਲਾਉਣੀ. "ਅਪਰ ਥਾਨ ਕੋ ਪਾਰਨ ਕਰੌਂ." (ਗੁਪ੍ਰਸੂ) ੫. ਕੁਸ਼ਤੀ ਅਥਵਾ ਜੰਗ ਵਿੱਚ ਡੇਗਣਾ. "ਜਬ ਭੂਪ ਇਤੋ ਰਣ ਪਾਰਤ ਭਯੋ." (ਕ੍ਰਿਸਨਾਵ) ੬. ਦੇਖੋ, ਪਾਰਣ.
ਸਰੋਤ: ਮਹਾਨਕੋਸ਼