ਪਰਿਭਾਸ਼ਾ
ਵਿ- ਪਾਰਸ (ਫ਼ਾਰਸ) ਦੇਸ਼ ਦਾ. ਸੰ. ਪਾਰਸੀਕ। ੨. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ (ਬੋਲੀ- ਫਾਰਸੀ). ੩. ਪਾਰਸ ਦੇਸ਼ ਦਾ ਵਸਨੀਕ। ੪. ਅਸੁਰਮਯ (ਜ਼ਰਦੁਸ਼੍ਤ ਅਥਵਾ ਜ਼ਰਦੁਸ੍ਤ) ਪੈਗ਼ੰਬਰ ਦਾ ਮਤ ਧਾਰਨ ਵਾਲਾ. ਪਾਰਸੀਲੋਕ ਅਗਨਿਪੂਜਕ ਹਨ. ਇਨ੍ਹਾਂ ਦੇ ਮੰਦਿਰਾਂ ਵਿੱਚ ਅਗਨੀ ਬੁਝਣ ਨਹੀਂ ਦਿੱਤੀ ਜਾਂਦੀ. ਅਗਨਿ ਨੂੰ ਪਵਿਤ੍ਰ ਰੱਖਣ ਲਈ ਇਹ ਹੁੱਕਾ ਚੁਰਟ ਆਦਿਕ ਨਹੀਂ ਵਰਤਦੇ ਅਤੇ ਮੁਰਦੇ ਜਲਾਉਂਦੇ ਨਹੀਂ. ਲੋਥ ਨੂੰ ਇੱਕ ਗਹਿਰੇ ਅਹਾਤੇ (ਦਖਮੇ) ਵਿੱਚ ਰੱਖ ਦਿੰਦੇ ਹਨ, ਜਿੱਥੋਂ ਮਾਂਸਾਹਾਰੀ ਪੰਛੀ ਖਾ ਜਾਂਦੇ ਹਨ, ਪਾਰਸੀਆਂ ਦਾ ਧਰਮ ਪੁਸਤਕ ਜ਼ੰਦ ਹੈ, ਜਿਸ ਦਾ ਟੀਕਾ ਸਹਿਤ ਨਾਮ "ਜ਼ੰਦ ਅਵਸਥਾ" ਹੈ. ਭਾਰਤ ਵਿੱਚ ਪਾਰਸੀ ਸਭ ਤੋਂ ਪਹਿਲਾਂ ਸਨ ੭੩੫ ਵਿੱਚ ਖ਼ੁਰਾਸਾਨ ਤੋਂ ਆਕੇ ਸੰਜਾਨ (ਜਿਲਾ ਥਾਨਾ- ਇਲਾਕਾ ਬੰਬਈ) ਵਿੱਚ ਆਬਾਦ ਹੋਏ ਹਨ. ਹੁਣ ਇਹ ਜਾਤਿ ਸਾਰੇ ਭਾਰਤ ਵਿੱਚ ਫੈਲ ਗਈ ਹੈ ਅਤੇ ਵਪਾਰ ਵਿੱਚ ਵਡੀ ਨਿਪੁਣ ਹੈ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پارسی
ਅੰਗਰੇਜ਼ੀ ਵਿੱਚ ਅਰਥ
Parsee, Indian Zoroastrian
ਸਰੋਤ: ਪੰਜਾਬੀ ਸ਼ਬਦਕੋਸ਼
PÁRSÍ
ਅੰਗਰੇਜ਼ੀ ਵਿੱਚ ਅਰਥ2
s. m, ersian; the Persian language; a follower of Zoroaster;—a. Of or pertaining to Persia.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ