ਪਰਿਭਾਸ਼ਾ
ਡੱਲਾ ਨਿਵਾਸੀ ਜੁਲਕਾ ਖਤ੍ਰੀ, ਜੋ ਗੁਰੂ ਅੰਗਦਦੇਵ ਜੀ ਦਾ ਸਿੱਖ ਹੋਇਆ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ "ਪਰਮਹੰਸ" ਪਦਵੀ ਪ੍ਰਾਪਤ ਕੀਤੀ. ਤੀਜੇ ਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਥਾਪਕੇ ਮੰਜੀ ਬਖਸ਼ੀ. ਗੁਰੂ ਹਰਿਗੋਬਿੰਦ ਸਾਹਿਬ ਦਾ ਸਹੁਰਾ ਨਾਰਾਯਣਦਾਸ ਇਸੇ ਦੀ ਵੰਸ਼ ਵਿੱਚੋਂ ਸੀ.#ਸਭ ਤੋਂ ਪਹਿਲਾਂ ਵੈਸਾਖੀ ਦਾ ਮੇਲਾ ਭਾਈ ਪਾਰੋ ਨੇ ਗੁਰੂ ਅਮਰਦਾਸ ਜੀ ਦੀ ਆਗ੍ਯਾ ਲੈ ਕੇ ਠਹਿਰਾਇਆ. ਇਸ ਤੋਂ ਪਹਿਲਾਂ ਕੋਈ ਖਾਸ ਮੇਲਾ ਨਹੀਂ ਸੀ. "ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾਧਾਰੀ." (ਭਾਗੁ)
ਸਰੋਤ: ਮਹਾਨਕੋਸ਼