ਪਰਿਭਾਸ਼ਾ
ਸੰਗ੍ਯਾ- ਪੱਲਾ. ਦਾਮਨ. "ਨਾਨਕ ਬਾਂਧਿਓ ਪਾਲ." (ਧਨਾ ਮਃ ੫) "ਜਗਤ ਉਧਾਰਨ ਸਾਧੁ ਪ੍ਰਭੁ ਤਿਨ ਲਾਗੋ ਪਾਲ." (ਬਿਲਾ ਮਃ ੫) ੨. ਨੌਕਾ ਦਾ ਬਾਦਬਾਨ. ਜਹਾਜ਼ ਦਾ ਉਹ ਵਸਤ੍ਰ, ਜੋ ਹਵਾ ਦੇ ਰੁਖ ਤਾਣਿਆ ਜਾਂਦਾ ਹੈ, ਜਿਸ ਦੇ ਸਹਾਰੇ ਚਾਲ ਤੇਜ਼ ਹੁੰਦੀ ਹੈ. "ਉਧਰੇ ਭ੍ਰਮ ਮੋਹ ਸਾਗਰ ਲਗਿ ਸੰਤਨਾ ਪਗ ਪਾਲ." (ਕੇਦਾ ਮਃ ੫) ਦੇਖੋ, ਅ਼ੰ Pall। ੩. ਪਲਨਾ. ਝੂਲਾ. "ਦਿਯੋ ਏਕ ਪਾਲੰ ਸੁਬਾਲੰ ਰਿਖੀਸੰ." (ਰਾਮਾਵ) ੪. ਪੱਤੇ ਫੂਸ ਆਦਿ ਵਿੱਚ ਪਕਾਉਣ ਲਈ ਫਲਾਂ ਨੂੰ ਰੱਖਣ ਦੀ ਕ੍ਰਿਯਾ. ਸੰ. ਪੱਲ. "ਅੰਬ ਪਾਲ ਦਾ, ਖਰਬੂਜਾ ਡਾਲ ਦਾ." (ਲੋਕੋ) ੫. ਛੋਟਾ ਤੰਬੂ। ੬. ਸ਼੍ਰੇਣੀ. ਕਤਾਰ। ੭. ਪਾਣੀ ਦਾ ਬੰਨ੍ਹ. ਵੱਟ। ੮. ਸੰ. पाल. ਧਾ- ਪਾਲਨ ਕਰਨਾ, ਰਖ੍ਯਾ ਕਰਨੀ। ੯. ਵਿ- ਪਾਲਕ. ਪਾਲਣ ਵਾਲਾ. ਰਕ੍ਸ਼੍ਕ. "ਤੂ ਅਪਰੰਪਰ ਸਰਬ ਪਾਲ." (ਬਸੰ ਮਃ ੧) "ਜਿਉ ਰਾਖੈ ਮਹਤਾਰੀ ਬਾਲਕ ਕਉ ਤੈਸੇ ਹੀ ਪ੍ਰਭੁ ਪਾਲ." (ਧਨਾ ਮਃ ੫) ੧੦. ਇੱਕ ਜੱਟ ਗੋਤ। ੧੧. ਇੱਕ ਪਹਾੜੀ ਜਾਤਿ। ੧੨. ਇੱਕ ਰਾਜਵੰਸ਼, ਜਿਸ ਦੇ ੧੮. ਰਾਜਿਆਂ ਨੇ ਸਨ ੮੧੫ ਤੋਂ ੧੨੦੦ ਤਕ ਬੰਗਾਲ ਅਤੇ ਮਗਧ ਵਿੱਚ ਰਾਜ ਕੀਤਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پال
ਅੰਗਰੇਜ਼ੀ ਵਿੱਚ ਅਰਥ
same as ਪਾਲ਼ ; suffix meaning sustainer, protector (as in ਦੁਆਰਪਾਲ ); verb imperative form of ਪਾਲਣਾ , rear
ਸਰੋਤ: ਪੰਜਾਬੀ ਸ਼ਬਦਕੋਸ਼
PÁL
ਅੰਗਰੇਜ਼ੀ ਵਿੱਚ ਅਰਥ2
s. f. m, eries, order, line, rank, row; (in comp.) a cherisher:—súraj khetí pál hai, cháṇd banáwe rus; je ek donoṇ ná mileṇ, khetí howe bhas. The sun produces grain, the moon produces juice; failing both, the crop would go to ruin.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ