ਪਾਲਾ
paalaa/pālā

ਪਰਿਭਾਸ਼ਾ

ਪਾਲਨ ਕੀਤਾ. ਪਾਲਿਆ. "ਮਾਤਗਰਭ ਮਹਿ ਤੁਮਹੀ ਪਾਲਾ." (ਮਾਝ ਅਃ ਮਃ ੫) ੨. ਪੱਲਾ. ਲੜ. "ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ." (ਪ੍ਰਭਾ ਅਃ ਮਃ ੫) ੩. ਸੰ. ਪ੍ਰਾਲੇਯ. ਸੰਗ੍ਯਾ- ਹਿਮ. ਬਰਫ਼। ੪. ਸਰਦੀ. ਠੰਢ. "ਪਾਲਾ ਕਕਰੁ ਵਰਫ ਬਰਸੈ." (ਸੂਹੀ ਅਃ ਮਃ ੪) ਦੇਖੋ, ਪਾਲਾਕਕਰੁ.
ਸਰੋਤ: ਮਹਾਨਕੋਸ਼

PÁLÁ

ਅੰਗਰੇਜ਼ੀ ਵਿੱਚ ਅਰਥ2

s. m, Cold, winter, frost, a chill:—ban pálá, s. m. The same as Maul which see:—Bissahrí pálá s. m. A tree, the same as Malúk which see.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ