ਪਰਿਭਾਸ਼ਾ
ਪਾਲਨ ਕੀਤੀ. "ਅਨਿਕ ਜਤਨ ਕਰਿ ਕਾਇਆ ਪਾਲੀ." (ਗਉ ਕਬੀਰ) ੨. ਕ੍ਰਿ. ਵਿ- ਪੱਲੇ. ਲੜ. "ਲਾਵੈ ਆਪਨ ਪਾਲੀ." (ਧਨਾ ਮਃ ੪) ਆਪਣੇ ਲੜ ਲਾਵੈ। ੩. ਸੰਗ੍ਯਾ- ਮਗਧ ਦੇਸ਼ ਦੀ ਪੁਰਾਣੀ ਪ੍ਰਾਕ੍ਰਿਤ ਭਾਸਾ, ਜਿਸ ਦਾ ਜਨਮ ਸੰਸਕ੍ਰਿਤ ਤੋਂ ਹੋਇਆ, ਇਸ ਦਾ ਪ੍ਰਚਾਰ ਹੋਣ ਲੰਕਾ Ceylon ਵਿੱਚ ਕੁਝ ਪਾਇਆ ਜਾਂਦਾ ਹੈ. ਬੌੱਧ ਧਰਮ ਦੇ ਬਹੁਤ ਗ੍ਰੰਥ ਇਸ ਭਾਸਾ ਵਿੱਚ ਲਿਖੇ ਹੋਏ ਹਨ. ਪਾਲੀ ਦਾ ਕੋਸ਼ R. C. Chilzers ਦਾ ਬਣਾਇਆ ਉੱਤਮ ਹੈ। ੪. ਸੰ. पालिन ਵਿ- ਪਾਲਨ ਕਰਤਾ. ਪਰਵਰਿਸ਼ ਕਰਨ ਵਾਲਾ। ੫. ਸੰਗ੍ਯਾ- ਪਸ਼ੂਆਂ ਦਾ ਰਾਖਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پالی
ਅੰਗਰੇਜ਼ੀ ਵਿੱਚ ਅਰਥ
an ancient Indian language, Pali
ਸਰੋਤ: ਪੰਜਾਬੀ ਸ਼ਬਦਕੋਸ਼
PÁLÍ
ਅੰਗਰੇਜ਼ੀ ਵਿੱਚ ਅਰਥ2
s. m. f, herdsman, a shepherd; a row, a series, a line, a rank.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ