ਪਾਵਨੁ
paavanu/pāvanu

ਪਰਿਭਾਸ਼ਾ

ਕ੍ਰਿ- ਪਾਉਣਾ. ਡਾਲਨਾ. "ਨਿਜ ਪਾਵਨ ਕੋ ਕਰੀਅਹਿ ਪਾਵਨ। ਜਿਸ ਤੇ ਹੋਇ ਸਦਨ ਮਮ ਪਾਵਨ." (ਗੁਪ੍ਰਸੂ) ਆਪਣੇ ਪੈਰਾਂ ਨੂੰ ਮੇਰੇ ਘਰ ਵਿੱਚ ਪਾਓ, ਜਿਸ ਤੋਂ ਉਹ ਪਵਿਤ੍ਰ ਹੋ ਜਾਵੇ। ੨. ਪੈਰਾਂ ਨੂੰ. ਚਰਣਾਂ ਨੂੰ. ਦੇਖੋ, ਪਾਵ. "ਪੁਨ ਧੋਵਹਿ ਪਾਵਨ." (ਗੁਪ੍ਰਸੂ) ੩. ਪੈਰਾਂ ਨਾਲ. ਪੈਰੋਂ ਸੇ. "ਪਾਵਨ ਧਾਵਨ ਸੁਆਮੀ ਸੁਖਪੰਥਾ." (ਕਾਨ ਮਃ ੫) ੪. ਪੈਂਦਾ ਹੈ. ਪੜਤਾ ਹੈ. "ਕੋ ਰੋਵੈ, ਕੋ ਹਸਿ ਹਸਿ ਪਾਵਨੁ." (ਆਸਾ ਮਃ ੫) ੫. ਸੰ. प्रपन्न- ਪ੍ਰਪੰਨ. ਵਿ- ਸ਼ਰਣਾਗਤ. ਸ਼ਰਨ ਆਇਆ. "ਗੋਤਮ ਨਾਰਿ ਅਹਲਿਆ ਤਾਰੀ, ਪਾਵਨ ਕੇਤਕ ਤਾਰੀਅਲੇ." (ਮਾਲੀ ਨਾਮਦੇਵ) ੬. ਸੰ. ਪਵਿਤ੍ਰ ਕਰਨ ਵਾਲਾ. "ਪਾਵਨ ਨਾਮ ਜਗਤ ਮੈ ਹਰਿ ਕੋ." (ਗਉ ਮਃ ੯) ੭. ਪਵਿਤ੍ਰ. ਸ਼ੁੱਧ. "ਪਾਵਨ ਚਰਨ ਪਖਾਰਨ ਕਰੇ." (ਗੁਪ੍ਰਸੂ) ੮. ਪੌਣਾਹਾਰੀ। ੯. ਸੰਗ੍ਯਾ- ਅਗਨਿ। ੧੦. ਜਲ. ੧੧. ਚੰਦਨ.; ਦੇਖੋ, ਪਾਵਨ.
ਸਰੋਤ: ਮਹਾਨਕੋਸ਼