ਪਰਿਭਾਸ਼ਾ
ਸੰਗ੍ਯਾ- ਪ੍ਰਪਾ. ਪਉ. ਪਾਣੀ ਪੀਣ ਦਾ ਅਸਥਾਨ. "ਸਰਬ ਤੀਰਯ ਪਰ ਪਾਵਰ ਬਾਂਧਾ." (ਰਘੁਰਾਜ) ੨. ਦੇਖੋ, ਪਾਂਵਰਿ। ੩. ਪਾਮਰ ਦੀ ਥਾਂ ਭੀ ਪਾਵਰ ਸ਼ਬਦ ਆਇਆ ਹੈ. "ਹੇ ਮਨ ਮੋਹਨ ਸੁੰਦਰ ਸਾਵਰ। ਮੈ ਮਲੀਨ ਪਾਮਰ ਤੇ ਪਾਵਰ." (ਗੁਪ੍ਰਸੂ) ੪. ਸੰ. ਪਾਵਰ. ਨਰਦ ਅਥਵਾ ਡਾਲਣਾ, ਜਿਸ ਪੁਰ ਚਿੰਨ੍ਹ (ਨਿਸ਼ਾਨ) ਲੱਗੇ ਹੋਣ. ਅਕ੍ਸ਼੍.
ਸਰੋਤ: ਮਹਾਨਕੋਸ਼