ਪਾਸੀ
paasee/pāsī

ਪਰਿਭਾਸ਼ਾ

ਪਾਵਸੀ. ਪਾਵੇਗਾ. "ਅੰਤੁ ਇਕੁ ਤਿਲੁ ਨਹੀ ਪਾਸੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਕ੍ਰਿ. ਵਿ- ਕੋਲ. ਸਮੀਪ. "ਠਾਕੁਰ, ਸਭਕਿਛੁ ਤੁਮ ਹੀ ਪਾਸੀ." (ਸਾਰ ਮਃ ੫) ੩. ਸੰਗ੍ਯਾ- ਫਾਂਸੀ. ਫੰਦਾ. ਦੇਖੋ, ਪਾਸ ੪। ੪. ਖਤ੍ਰੀਆਂ ਦੀ ਇੱਕ ਜਾਤਿ. "ਵੇਗਾ ਪਾਸੀ ਕਰਣੀ ਸਾਰੀ." (ਭਾਗੁ) ਇਸੇ ਜਾਤਿ ਦੇ ਖਤ੍ਰੀਆਂ ਦਾ ਵਸਾਇਆ ਅਮ੍ਰਿਤਸਰ ਵਿੱਚ ਪਾਸੀਆਂ ਦਾ ਚੌਕ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਪ੍ਰਸਿੱਧ ਹੈ। ੫. ਸੰ. पाशिन्- ਪਾਸ਼ੀ. ਫਾਹੀ ਵਾਲਾ. ਜਿਸ ਪਾਸ ਪਾਸ਼ ਹੈ। ੬. ਸੰ. पाषी. ਪੱਥਰ। ੭. ਨੇਜਾ. ਭਾਲਾ.
ਸਰੋਤ: ਮਹਾਨਕੋਸ਼