ਪਰਿਭਾਸ਼ਾ
ਪਾਸ. ਸਮੀਪ. "ਅੰਧੇ! ਤੂ ਬੈਠਾ ਕੰਧੀ ਪਾਹਿ." (ਸ੍ਰੀ ਮਃ ੫) "ਕਹੁ ਬੇਨੰਤੀ ਅਪਨੇ ਸਤਿਗੁਰ ਪਾਹਿ." (ਗਉ ਮਃ ੫) ੨. ਪਾਉਂਦਾ ਹੈ. ਪ੍ਰਾਪਤ ਕਰਦਾ ਹੈ. "ਸਿਮਰਤ ਨਾਮ ਮੁਕਤਿਫਲ ਪਾਹਿ." (ਗਉ ਮਃ ੫) ੩. ਤਤਪਰ ਹੋਣ ਦੀ ਕ੍ਰਿਯਾ. ਲਗਣਾ. "ਜੇ ਸਭਿ ਮਿਲਿਕੈ ਆਖਣਿ ਪਾਹਿ." (ਸੋਦਰੁ) ਸਾਰੇ ਮਿਲਕੇ ਕਹਿਣ ਲੱਗਣ। ੪. ਸੰ. ਵ੍ਯ- ਰਕ੍ਸ਼ਾ ਕਰੋ. ਬਚਾਓ. "ਸਮੰ ਪਾਹਿ ਮਮ ਪਾਹਿ ਤੂ ਸਰਣ ਆਏ." (ਸਲੋਹ)
ਸਰੋਤ: ਮਹਾਨਕੋਸ਼