ਪਰਿਭਾਸ਼ਾ
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ.; ਵਿ- ਪ੍ਰਿਯ. ਪ੍ਰਿਯਤਰ. ਪ੍ਯਾਰ ਵਾਲਾ. "ਜੇ ਕਰ ਗਹਹਿ ਪਿਆਰੜੇ!" (ਵਾਰ ਗਉ ੨. ਮਃ ੫) "ਪਿਆਰੇ! ਤੂ ਮੇਰੋ ਸੁਖਦਾਤਾ." (ਸੋਰ ਮਃ ੫) ਦੇਖੋ, ਪ੍ਯਾਰਾ। ੨. ਭਾਈ ਪਿਆਰਾ ਰੰਧਾਵਾ, ਜਿਸ ਨੂੰ ਸੁਪਾਤ੍ਰ ਜਾਣਕੇ ਬਾਬਾ ਬੁੱਢਾ ਜੀ ਨੇ ਗਵਾਲੀਅਰ ਗੁਰੂ ਹਰਿਗੋਬਿੰਦ ਜੀ ਪਾਸ ਜਾਣ ਸਮੇਂ ਹਰਿਮੰਦਰ ਦੀ ਸੇਵਾ ਸੌਂਪੀ. ਇਸ ਦੀ ਵੰਸ਼ ਵਿੱਚ ਕਈ ਸੱਜਨ ਅਰਦਾਸੀਏ ਦੀ ਸੇਵਾ ਕਰਦੇ ਆਏ ਹਨ.; ਪ੍ਰਿਯ. ਪ੍ਰਿਯਤਾ ਧਾਰਨ ਵਾਲਾ. ਮਿਤ੍ਰ#ਜਾਨੈ ਰਾਗ ਰਾਗਿਨੀ ਕਬਿੱਤ ਰਸ ਦੋਹਾ ਛੰਦ#ਜਪ ਤਪ ਤੇਗ ਤ੍ਯਾਗ ਹੋਵੈ ਦ੍ਰਿਢ ਤਨ ਕਾ,#"ਮਹਬੂਬ" ਉਰਝ ਨ ਦੇਖ ਸਕੈ ਮਿਤ੍ਰਨ ਕੀ#ਚਿਤ੍ਰ ਹਰ ਭਾਂਤ ਮੇ ਰਿਚੈਯਾ ਨੁਕਤਨ ਕਾ,#ਜਾਂ ਸੇ ਜੋ ਕਬੂਲੈ ਸੋ ਨ ਭੂਲੈ, ਭੂਲੇ ਮਾਫ ਕਰੈ#ਸਾਫਦਿਲ ਆਕਿਲ ਖਿਲੰਯਾ ਹਰਫਨ ਕਾ,#ਨੇਕੀ ਸੇ ਨ ਨ੍ਯਾਰਾ ਰਹੈ ਬਦੀ ਸੇ ਕਿਨਾਰਾ ਗਹੈ#ਏਸਾ ਮਿਲੈ ਪ੍ਯਾਰਾ ਤੋ ਗੁਜਾਰਾ ਚਲੈ ਮਨ ਕਾ.#੨. ਪਯਾਲਹ. ਪ੍ਯਾਲਾ. "ਮਦਿਰਾ ਕੇ ਸੇ ਪ੍ਯਾਰੇ." (ਚਰਿਤ੍ਰ ੨੨੦) ਨੇਤ੍ਰ ਮਾਨੋ ਮਦਿਰਾ ਦੇ ਪ੍ਯਾਲੇ (ਜਾਮ) ਹਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : پیارا
ਅੰਗਰੇਜ਼ੀ ਵਿੱਚ ਅਰਥ
dear, sweetheart beloved, apple of one's eye, loveable, fancied, pleasing, attractive, desirable; beautiful; noun, masculine lover, paramour; dear one
ਸਰੋਤ: ਪੰਜਾਬੀ ਸ਼ਬਦਕੋਸ਼
PIÁRÁ
ਅੰਗਰੇਜ਼ੀ ਵਿੱਚ ਅਰਥ2
a, Dear: in the sense of affection and also of being priced too high.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ