ਪਿੱਤਪਾਪੜਾ
pitapaaparhaa/pitapāparhā

ਪਰਿਭਾਸ਼ਾ

ਸੰਗ੍ਯਾ- ਪਿੱਤਦੋਸ ਨਾਸ਼ਕ ਪਰ੍‍ਪਟ. ਸ਼ਾਹਤਰਾ. L. Fumaria Officinalis. ਇਹ ਸਰਦੀ ਦੀ ਮੌਸਮ ਪੰਜਾਬ ਵਿੱਚ ਸਭ ਥਾਂ ਹੁੰਦਾ ਹੈ. ਬੂਟਾ ਇੱਕ ਫੁਟ ਉੱਚਾ ਹੋਇਆ ਕਰਦਾ ਹੈ. ਸਵਾਦ ਕੌੜਾ ਅਤੇ ਬਕਬਕਾ ਹੈ. ਲਾਲ ਫੁੱਲ ਵਾਲਾ ਨੀਲੇ ਫੁੱਲ ਵਾਲੇ ਤੋਂ ਜਾਦਾ ਗੁਣਕਾਰੀ ਹੈ. ਵੈਦ੍ਯਕ ਵਿੱਚ ਇਸ ਦੀ ਤਾਸੀਰ ਸਰਦ ਖੁਸਕ ਹੈ ਅਤੇ ਲਹੂ ਦੇ ਵਿਕਾਰਾਂ ਨੂੰ ਦੂਰ ਕਰਨ ਵਾਲਾ ਮੰਨਿਆ ਹੈ.
ਸਰੋਤ: ਮਹਾਨਕੋਸ਼