ਪੁਚਾਰਨਾ
puchaaranaa/puchāranā

ਪਰਿਭਾਸ਼ਾ

ਕ੍ਰਿ- ਗਿੱਲੇ ਵਸਤ੍ਰ ਨਾਲ ਕਿਸੇ ਵਸਤੂ ਨੂੰ ਪੋਚਣਾ। ੨. ਪੁਚ ਪੁਚ ਸ਼ਬਦ ਨਾਲ ਬੁਲਾਉਣਾ. ਪ੍ਰੇਮ ਪ੍ਰਗਟ ਕਰਨ ਲਈ ਹੋਠਾਂ ਤੋਂ ਚੁੰਮਣ ਦੀ ਧੁਨੀ ਕਰਨੀ. "ਜਿਉ ਕਾਪੁਰਖ ਪੁਚਾਰੈ ਨਾਰੀ." (ਗਉ ਮਃ ੫) ੩. ਝੂਠੀ ਵਡਿਆਈ ਅਤੇ ਖੁਸ਼ਾਮਦ ਕਰਨੀ.
ਸਰੋਤ: ਮਹਾਨਕੋਸ਼