ਪੁਨਹਚਾਰ
punahachaara/punahachāra

ਪਰਿਭਾਸ਼ਾ

ਸੰ. ਪੁਰਸ਼੍ਚਰਣ. ਸੰਗ੍ਯਾ- ਕਿਸੇ ਕਾਰਜ ਦੀ ਸਿੱਧੀ ਲਈ ਪਹਿਲਾਂ ਉਪਾਉ ਸੋਚਣ ਦੀ ਕ੍ਰਿਯਾ। ੨. ਜਪਪਾਠ ਦਾ ਪ੍ਰਯੋਗ. ਮੰਤ੍ਰਸਿੱਧੀ ਲਈ ਜਪ. ਤੰਤ੍ਰਸ਼ਾਸਤ੍ਰ ਵਿੱਚ ਪੁਰਸ਼੍ਚਰਣ ਦੇ ਪੰਜ ਅੰਗ ਲਿਖੇ ਹਨ-#ਜਪ, ਹੋਮ, ਤਰਪਣ, ਅਭਿਖੇਕ ਅਤੇ ਬ੍ਰਾਹਮਣਭੋਜਨ.#"ਅਨਿਕ ਪੁਨਹਚਰਨ ਕਰਤ ਨਹੀ ਤਰੈ." (ਸੁਖਮਨੀ)#"ਮੰਤ੍ਰ ਤੰਤ੍ਰ ਅਉਖਧੁ ਪੁਨਹਚਾਰ." (ਗਉ ਮਃ ੫)#"ਉਧਰੰ ਨਾਮ ਪੁਨਹਚਾਰ." (ਭੈਰ ਮਃ ੫)
ਸਰੋਤ: ਮਹਾਨਕੋਸ਼

PUNAHCHÁR

ਅੰਗਰੇਜ਼ੀ ਵਿੱਚ ਅਰਥ2

s. f, epeated application.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ