ਪਰਿਭਾਸ਼ਾ
ਸੰ. ਸੰਗ੍ਯਾ- ਜੋ ਆਦਮੀਆਂ ਦੀ ਆਬਾਦੀ ਅਤੇ ਧਨ ਸੰਪਦਾ ਵਿੱਚ ਵਧੀ ਹੋਈ ਹੈ. ਨਗਰੀ. ਸ਼ਹਰ. "ਕਰੋ ਬਸਾਵਨ ਸੁੰਦਰ ਪੁਰੀ." (ਗੁਪ੍ਰਸੂ) ੨. ਭਾਵ- ਸ੍ਵਰਗ ਲੋਕ. ਦੇਵਪੁਰੀ. "ਪਾਤਾਲ ਪੁਰੀ ਜੈਕਾਰਧੁਨੀ." (ਸਵੈਯੇ ਮਃ ੧. ਕੇ) "ਪਾਤਾਲ ਅਤੇ ਆਕਾਸ਼ ਲੋਕ ਵਿੱਚ ਜੈਕਾਰ ਧੁਨਿ. ੩. ਦਸ਼ ਭੇਦ ਸੰਨ੍ਯਾਸੀਆਂ ਵਿੱਚੋਂ ਇੱਕ ਜਮਾਤ, ਜਿਸ ਦੇ ਨਾਮ ਅੰਤ ਪੁਰੀ ਸ਼ਬਦ ਲਗਦਾ ਹੈ. "ਪੁਰ ਜਾਸ ਸਿੱਖ ਕੀਨੇ ਅਪਾਰ। ਪੁਰੀ ਨਾਮ ਤੌਨ ਜਾਨੋ ਵਿਚਾਰ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੪. ਪੁਰੁਸੋਤਮਪੁਰੀ ਦਾ ਸੰਖੇਪ, ਉੜੀਸੇ ਵਿੱਚ ਪੁਰੀ ਨਾਮ ਤੋਂ ਪ੍ਰਸਿੱਧ ਨਗਰੀ. ਦੇਖੋ, ਜਗੰਨਾਥ। ੫. ਦੇਖੋ, ਪੁੜੀ. ਪੁਟਿਕਾ. "ਪੁਰੀ ਏਕ ਦੀਨੀ ਤਿਨ ਪਾਨੇ." (ਨਾਪ੍ਰ) ੬. ਪਾਨਾਂ ਦੀ ਬੀੜੀ. ਗਿਲੌਰੀ. "ਪਾਨ ਖਾਇਕਰ ਪੁਰੀ ਬਨਾਈ." (ਚਰਿਤ੍ਰ ੬੬) ੭. ਪੂਰਣ ਹੋਈ. "ਨਾਹਿ ਪੁਰੀ ਮਨ ਭਾਵਨਾ." (ਗੁਪ੍ਰਸੂ) ੮. ਪੂਰਿਤ ਹੋਈ. ਭਰੀ ਹੋਈ. "ਗੁਰੁਕੀਰਤਿ ਸੇ ਹੈ ਪੁਰੀ." (ਗੁਪ੍ਰਸੂ) ੯. ਖਤ੍ਰੀਆਂ ਦੀ ਇੱਕ ਜਾਤਿ ਜੋ ਛੀ ਜਾਤਾਂ ਵਿੱਚ ਗਿਣੀਦੀ ਹੈ. ਦੇਖੋ, ਖਤ੍ਰੀ ਸ਼ਬਦ. "ਘੰਮੂ ਪੁਰੀ ਗੁਰੂ ਕਾ ਪਿਆਰਾ." (ਭਾਗੁ) ੧੦. ਅੰਤੜੀ. ਆਦਿ। ੧੧. ਦੇਹ. ਸ਼ਰੀਰ। ੧੨. ਨਦੀ.
ਸਰੋਤ: ਮਹਾਨਕੋਸ਼
PURÍ
ਅੰਗਰੇਜ਼ੀ ਵਿੱਚ ਅਰਥ2
s. f, large city, (used especially of seven cities esteemed sacred by the Hindus); fullness; the name of a class of Khattrís.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ