ਪੈੜਾ
pairhaa/pairhā

ਪਰਿਭਾਸ਼ਾ

ਮੋਖਾ ਜਾਤਿ ਦਾ ਪ੍ਰੇਮੀ, ਜੋ ਗੁਰੂ ਨਾਨਕ ਦੇਵ ਦਾ ਸਿੱਖ ਸੀ. ਇਹ ਗੁਰੂ ਅੰਗਦਦੇਵ ਦੀ ਸੇਵਾ ਵਿੱਚ ਭੀ ਹਾਜ਼ਿਰ ਰਿਹਾ. ਕਈ ਲੇਖਕਾਂ ਨੇ ਪਹਿਲੀ ਜਨਮਸਾਖੀ ਦਾ ਲਿਖਾਰੀ ਇਸੇ ਨੂੰ ਮੰਨਿਆ ਹੈ। ੨. ਛੱਜਲ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ ਸੰਗਲਾਦੀਪ ਤੋਂ ਪ੍ਰਾਣਸੰਗਲੀ ਦੀ ਪੋਥੀ ਲਿਆਇਆ ਸੀ. ਦੇਖੋ, ਰਾਹ ਹਕੀਕਤ। ੩. ਚੰਡਾਲੀਆ ਜਾਤਿ ਦਾ ਗੁਰੂ ਅਰਜਨ ਦੇਵ ਦਾ ਅਨੰਨ ਸਿੱਖ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਕੇ ਧਰਮਜੰਗਾਂ ਵਿੱਚ ਹਿੱਸਾ ਲੈਂਦਾ ਰਿਹਾ। ੪. ਕਾਠੀ ਨਾਲ ਬੱਧਾ ਤਸਮਾ, ਜਿਸ ਨਾਲ ਰਕਾਬ ਹੁੰਦੀ ਹੈ. ਪੈਰ ਅੜਾਉਣ ਦਾ ਸਾਧਨ। ੫. ਹਿਸਾਬ ਦਾ ਕੋਠਾ. "ਬੂਝ੍ਯੋ ਪਢਯੋ ਕੈਸੇ ਪੈੜਾ?" (ਨਾਪ੍ਰ) ੬. ਇਸਤ੍ਰੀਆਂ ਦਾ ਇੱਕ ਰੋਗ. ਸੰ. प्रदर- ਪ੍ਰਦਰ. [کثرتاُلطمث] ਕਸਰਤੁਲਤ਼ਮਸ Menorrhagia ਸੁਭਾਵ ਅਤੇ ਮੌਸਮ ਵਿਰੁੱਧ ਪਦਾਰਥ ਖਾਣ, ਜਾਦਾ ਘੋੜੇ ਆਦਿ ਦੀ ਅਸਵਾਰੀ ਕਰਨ, ਸ਼ਰਾਬ ਆਦਿ ਨਸ਼ਿਆਂ ਦੇ ਵਰਤਣ, ਗਰਭ ਦੇ ਗਿਰਨ, ਅਤੀ ਮੈਥੁਨ ਕਰਨ, ਬਹੁਤ ਪੈਦਲ ਫਿਰਨ, ਬਹੁਤ ਭਾਰ ਚੁੱਕਣ, ਅਤਿ ਸ਼ੋਕ ਕਰਨ ਆਦਿ ਤੋਂ ਇਸਤ੍ਰੀਆਂ ਦੀ ਯੋਨਿ ਤੋਂ ਲਹੂ ਵਗਦਾ ਰਹਿੰਦਾ ਹੈ. ਅਤੇ ਮਹੀਨੇ ਦੇ ਰਿਤੁਧਾਮ ਵਿੱਚ ਫਰਕ ਆ ਜਾਂਦਾ ਹੈ.#ਇਸ ਦਾ ਸਾਧਾਰਣ ਇਲਾਜ ਹੈ- ਸੰਚਰ ਲੂਣ, ਚਿੱਟਾ ਜੀਰਾ, ਮੁਲੱਠੀ, ਨੀਲੋਫਰ, ਸਮਾਨ ਪੀਸਕੇ ਸ਼ਹਿਦ ਵਿੱਚ ਮਿਲਾਕੇ ਚਾਉਲਾਂ ਦੇ ਧੋਣ ਨਾਲ ਪੀਣਾ, ਤ੍ਰਿਫਲਾ, ਸੁੰਢ, ਦੇਵਦਾਰੁ, ਹਲਦੀ, ਲੋਧ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ. ਮੰਜੇ ਦਾ ਪੁਰਾਣਾ ਬਾਣ ਫੂਕਕੇ ਉਸ ਨਾਲ ਸਮਾਨ ਤੋਲ ਦੀ ਖੰਡ ਮਿਲਾਕੇ ਪਾਣੀ ਨਾਲ ਸਵੇਰ ਵੇਲੇ ਡੇਢ ਤੋਲਾ ਨਿੱਤ ਫੱਕਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پَیڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

stirrup leather; leucorrhoea, the whites
ਸਰੋਤ: ਪੰਜਾਬੀ ਸ਼ਬਦਕੋਸ਼