ਪੰਚਜਨ
panchajana/panchajana

ਪਰਿਭਾਸ਼ਾ

ਸਾਧੁਜਨ. ਗੁਰਮੁਖ. "ਪੰਚਜਨਾ ਮਿਲਿ ਮੰਗਲ ਗਾਇਆ." (ਗਉ ਮਃ ੫) ੨. ਕਾਮਾਦਿ ਪੰਜ ਵਿਕਾਰ. "ਪੰਚਜਨਾ ਗੁਰਿ ਵਸਿਗਤਿ ਆਣੇ." (ਸਾਰ ਮਃ ੪) ੩. ਸੰ. पञ्चजन. ਪੰਜ ਤੱਤਾਂ ਤੋਂ ਉਪਜਿਆ ਸ਼ਰੀਰ. ਦੇਹ। ੪. ਮਨੁੱਖ. "ਪੰਚਜਨਾ ਸਿਉ ਬਾਤ ਬਤਊਆ." (ਰਾਮ ਨਾਮਦੇਵ) ੫. ਪੁਰਾਣਾਂ ਅਨੁਸਾਰ- ਮਨੁੱਖ, ਗੰਧਰਵ, ਅਪਸਰਾ, ਨਾਗ ਅਤੇ ਪਿਤਰ। ੬. ਨਿਰੁਕ੍ਤ ਅਨੁਸਾਰ- ਗੰਧਰਵ, ਪਿਤਰ, ਦੇਵਤਾ, ਅਸੁਰ ਅਤੇ ਰਾਖਸ। ੭. ਇੱਕ ਦੈਤ, ਜਿਸ ਦੇ ਸ਼ੰਖ ਦਾ ਨਾਮ ਪਾਂਚਜਨ੍ਯ ਹੈ. ਦੇਖੋ, ਪਾਂਚਜਨ੍ਯ. "ਜਨਪੰਚ ਸੁਨਾਮਯ ਸੰਖ ਸੁਭੰ." (ਸਮੁਦ੍ਰਮਥਨ)
ਸਰੋਤ: ਮਹਾਨਕੋਸ਼