ਪੰਚਨਦ
panchanatha/panchanadha

ਪਰਿਭਾਸ਼ਾ

ਪੰਜ ਦਰਿਆ- ਸ਼ਤਦ੍ਰਵ, ਵਿਪਾਸ਼, ਐਰਾਵਤੀ, ਚੰਦ੍ਰਭਾਗਾ ਅਤੇ ਵਿਤਸਤਾ (ਜੇਹਲਮ) ੨. ਪੰਜ ਨਦਾਂ ਵਾਲਾ ਦੇਸ਼. ਪੰਜਾਬ। ੩. ਸਿੰਧੁ ਦੇ ਸੰਗਮ ਤੋਂ ੪੪ ਮੀਲ ਉੱਪਰ ਵੱਲ ਇੱਕ ਥਾਂ, ਜਿੱਥੇ ਸ਼ਤਦ੍ਰਵ, ਵਿਪਾਸ਼, ਰਾਵੀ (ਐਰਾਵਤੀ), ਚਨਾਬ (ਚੰਦ੍ਰਭਾਗਾ) ਅਤੇ ਜੇਹਲਮ (ਵਿਤਸਤਾ) ਇਕੱਠੇ ਹੁੰਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : پنچند

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਪੰਜ ਨਦ under ਪੰਜ
ਸਰੋਤ: ਪੰਜਾਬੀ ਸ਼ਬਦਕੋਸ਼