ਪਰਿਭਾਸ਼ਾ
ਪੰਚ- ਅੰਗ. ਤਿਥਿਪਤ੍ਰ. ਜਿਸ ਵਿੱਚ ਤਿਥਿ, ਵਾਰ, ਨਛਤ੍ਰ, ਯੋਗ ਅਤੇ ਕਰਣ ਇਹ ਪੰਜ ਅੰਗ ਹੋਣ। ੨. ਇੱਕ ਧੂਪ, ਜਿਸ ਵਿੱਚ- ਚੰਦਨ, ਅਗੁਰ, ਕਪੂਰ, ਕੇਸਰ ਅਤੇ ਗੁੱਗਲ ਹੋਵੇ। ੩. ਵੈਦ੍ਯਕ ਅਨੁਸਾਰ ਬਿਰਛ ਦੇ ਪੰਜ ਅੰਗ- ਜੜ ਸ਼ਾਖਾ, ਪੱਤਾ, ਫੁੱਲ ਅਤੇ ਫਲ। ੪. ਤੰਤ੍ਰਸ਼ਾਸਤ੍ਰ ਦੇ ਵਿਧਾਨ ਕੀਤੇ ਪੰਜ ਅੰਗ- ਜਪ, ਹੋਮ, ਤਰਪਣ, ਅਭਿਸੇਕ ਅਤੇ ਬ੍ਰਾਹਮਣ ਭੋਜਨ। ੫. ਨੀਤਿ ਦੇ ਪੰਜ ਅੰਗ- ਸਹਾਯ, ਸਾਧਨ ਦੇ ਉਪਾਯ, ਦੇਸ਼ ਕਾਲ ਦਾ ਗ੍ਯਾਨ, ਵਿਪਦਾ ਦੂਰ ਕਰਨ ਦਾ ਯਤਨ ਅਤੇ ਕਾਰਯ ਸਿੱਧਿ। ੬. ਕੱਛੂ, ਜਿਸ ਦੇ ਪ੍ਰਧਾਨ ਪੰਜ ਅੰਗ (ਸਿਰ, ਚਾਰ ਪੈਰ) ਹਨ। ੭. ਸ਼ਰੀਰ (ਦੇਹ), ਹੱਥ, ਪੈਰ ਅਤੇ ਸਿਰ ਜਿਸ ਦੇ ਪੰਜ ਅੰਗ ਹਨ.
ਸਰੋਤ: ਮਹਾਨਕੋਸ਼
PAṆCHÁṆG
ਅੰਗਰੇਜ਼ੀ ਵਿੱਚ ਅਰਥ2
s. m, The figure (ਪ); the five divisions or kinds of worship reckoned among Hindus.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ