ਪੱਕਾਸਾਹਿਬ
pakaasaahiba/pakāsāhiba

ਪਰਿਭਾਸ਼ਾ

ਜਿਲਾ ਫ਼ਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲਸਿੰਘ ਵਾਲੇ ਦਾ ਇੱਕ ਪਿੰਡ ਮਧੇਹ (ਅਥਵਾ ਮਧੇਇ) ਹੈ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ੧੬. ਮੀਲ ਦੱਖਣ ਹੈ. ਪਿੰਡ ( ਮਧੇਹ) ਤੋਂ ਦੱਖਣ ਵੱਲ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਤਖਤੂਪੁਰੇ ਤੋਂ ਦੀਨੇ ਵੱਲ ਜਾਂਦੇ ਇੱਥੇ ਵਿਰਾਜੇ ਹਨ. ਗੁਰੂ ਜੀ ਦੇ ਹੱਥ ਦਾ ਅੰਗੂਠਾ ਪੱਕਾ ਹੋਇਆ ਸੀ, ਉਸ ਦੀ ਪੱਟੀ ਸਤਿਗੁਰਾਂ ਨੇ ਇੱਥੇ ਬਦਲੀ, ਤਦੇ ਇਸ ਦਾ ਨਾਉਂ "ਪੱਕਾਸਾਹਿਬ" ਪ੍ਰਸਿੱਧ ਹੋਇਆ. ਦਰਬਾਰ ਉੱਚਾ ਸੁੰਦਰ ਬਣਿਆ ਹੋਇਆ ਹੈ, ਜਿਸ ਦੀ ਸੇਵਾ ਸੰਤ ਰੋਡੂਰਾਮ ਉਦਾਸੀ ਨੇ ਸੰਗਤਾਂ ਪਾਸੋਂ ਕਰਾਈ ਹੈ. ੧੬- ੧੭ ਘੁਮਾਉਂ ਜ਼ਮੀਨ ਨਗਰਵਾਸੀਆਂ ਵੱਲੋਂ ਹੈ.
ਸਰੋਤ: ਮਹਾਨਕੋਸ਼