ਪਰਿਭਾਸ਼ਾ
ਚੌਪੜ ਦੀ ਉਹ ਨਰਦ, ਜੋ ਪੱਕ ਗਈ ਹੈ, ਵਿਚਕਾਰੋਂ ਚੱਲਕੇ ਬਿਆਲੀ ਘਰ ਟੱਪਕੇ ਨਰਦ ਪੱਕੀ ਹੋਣੀ ਸ਼ੁਰੂ ਹੁੰਦੀ ਹੈ. ਜਦ ਬਾਹਰਲੇ ਨਾਕੇ ਤੇ ਆਉਂਦੀ ਹੈ ਤਾਂ ਪੱਕੀ ਕਹੀਜਾਂਦੀ ਹੈ, ਜੇ ਇੱਥੋਂ ਤੀਕ ਨਰਦ ਨਾ ਮਰੇ, ਤਾਂ ਅੰਦਰ ਜਾਵੜਦੀ ਹੈ. ਦੇਖੋ, ਨਕਸ਼ੇ ਵਿੱਚ ਬਿੰਦੀਆਂ ਵਾਲੇ ਘਰ ਨਾਕੇ ਹਨ. "ਆਪੇ ਧਰਿ ਦੇਖਹਿ ਕਚੀ ਪਕੀ ਸਾਰੀ." ( ਮਾਝ ਅਃ ਮਃ ੩) "ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ." (ਵਾਰ ਆਸਾ) ਕੱਚੀ ਨਰਦ ਤੋਂ ਭਾਵ ਚੋਰਾਸੀ ਵਿੱਚ ਭ੍ਰਮਣ ਵਾਲਾ ਜੀਵ ਹੈ. ਪੱਕੀ ਤੋਂ ਭਾਵ ਗੁਰਸ਼ਰਣ ਵਿੱਚ ਆਕੇ ਗ੍ਯਾਨ ਨੂੰ ਪ੍ਰਾਪਤ ਹੋਇਆ ਆਤਮਗ੍ਯਾਨੀ ਹੈ, ਜਿਸ ਦਾ ਆਵਾਗੌਣ ਮਿਟਗਿਆ ਹੈ.
ਸਰੋਤ: ਮਹਾਨਕੋਸ਼