ਪੱਤੋ
pato/pato

ਪਰਿਭਾਸ਼ਾ

ਦੇਖੋ, ਚਤੌੜ ਅਤੇ ਅਕਬਰ।#੨. ਜਿਲਾ ਫਿਰੋਜ਼ਪੁਰ, ਤਸੀਲ ਮੋਗਾ, ਥਾਣਾ ਨਿਹਾਲ ਸਿੰਘ ਵਾਲੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੋਗੇ ਤੋਂ ੧੬. ਮੀਲ ਦੱਖਣ ਹੈ. ਇਸ ਪਿੰਡ ਤੋਂ ਪੂਰਵ ਵੱਲ ਇੱਕ ਛੱਪੜ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਇਸ ਨੂੰ "ਗੁਰੂਸਰ" ਭੀ ਆਖਦੇ ਹਨ.#ਗੁਰੂ ਨਾਨਕ ਦੇਵ ਜੀ ਨੇ ਤਖਤੂਪੁਰੇ ਤੋਂ ਇੱਥੇ ਚਰਨ ਪਾਏ, ਫੇਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤਖਤੂਪੁਰੇ ਤੋਂ ਡਰੋਲੀ ਜਾਂਦੇ ਇੱਥੇ ਪਧਾਰੇ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨੇ ਤੋਂ ਸੈਰ ਸ਼ਿਕਾਰ ਲਈ ਏਧਰ ਆਏ ਹੋਏ ਠਹਿਰੇ. ਦਰਬਾਰ ਨਵਾਂ ਬਣ ਰਿਹਾ ਹੈ. ਇਸ ਪਿੰਡ ਵਿੱਚ ਭਾਈ ਵੀਰ ਸਿੰਘ ਜੀ ਦਾ ਡੇਰਾ ਹੈ. ਉਸ ਦੀ ਲੋਕ ਵਿਸ਼ੇਸ਼ ਸੇਵਾ ਕਰਦੇ ਹਨ. ਇਸ ਦਰਬਾਰ ਦੀ ਹਾਲਤ ਢਿੱਲੀ ਹੈ. ੧੦. ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਪੁਜਾਰੀ ਅਕਾਲੀ ਸਿੰਘ ਹੈ.
ਸਰੋਤ: ਮਹਾਨਕੋਸ਼