ਪਰਿਭਾਸ਼ਾ
ਸੰ. ਸੰਗ੍ਯਾ- ਪੱਤਾ। ੨. ਨਵਾਂ ਸ਼ਗੂਫ਼ਾ। ੩. ਕੰਕਨ. ਕੜਾ. ਕੰਗਣ। ੪. ਵਿਸ੍ਤਾਰ. ਫੈਲਾਉ। ੫. ਚਪਲਤਾ। ੬. ਬਲ ਸ਼ਕਤਿ। ੭. ਪਲ੍ਹਵ ਦੇਸ਼। ੮. ਪਲ੍ਹਵ ਦੇਸ਼ ਦੇ ਰਹਿਣ ਵਾਲਾ ਦੇਖੋ, ਪਲ੍ਹਵ। ੯. ਫੁੱਲ ਦੀ ਪੰਖੁੜੀ। ੧੦. ਹੱਥ ਦੀ ਅੰਗੁਲੀ. "ਹਾਥ ਦ੍ਵੈ ਪਾਥੋਜ ਸਮ, ਪੱਲਵ ਸੇ ਪਲਵਨ, ਤਾਮੇ ਨਗ ਸੂਚੇ ਖਚ ਨਖਨ ਕੀ ਪੰਗਤੀ." (ਗ੍ਰਪ੍ਰਸੂ) ੧੧. ਕਿਨਾਰਾ. ਹਾਸ਼ੀਆ। ੧੨. ਸੰਸਕ੍ਰਿਤ ਗ੍ਰੰਥਾਂ ਵਿੰਚ ਪਲ੍ਹਵ ਲਈ ਭੀ ਪੱਲਵ ਸ਼ਬਦ ਹੈ. ਦੇਖੋ, ਪਲ੍ਹਵ.
ਸਰੋਤ: ਮਹਾਨਕੋਸ਼