ਫਕਾ
dhakaa/phakā

ਪਰਿਭਾਸ਼ਾ

ਸੰਗ੍ਯਾ- ਦਾਣੇ ਆਦਿ ਵਸਤੁ ਦਾ ਉਤਨਾ ਪ੍ਰਮਾਣ, ਜੋ ਇੱਕ ਵਾਰ ਮੂੰਹ ਵਿੱਚ ਪਾਇਆ ਜਾ ਸਕੇ। ੨. ਫੱਕਣ ਦੀ ਵਸਤੁ. ਦੇਖੋ, ਫਕਣਾ। ੩. ਅ਼. [فاقہ] ਫ਼ਾਕ਼ਹ. ਫ਼ਾਕ਼ਾ. ਨਿਰਾਹਾਰ ਰਹਿਣ ਦਾ ਭਾਵ. "ਇਕਿ ਖਾਵਹਿ ਬਖਸ ਤੋਟਿ ਨਾ ਆਵੈ, ਇਕਨਾ ਫਕਾ ਪਾਇਆ ਜੀਉ." (ਗਉ ਮਃ ੪)
ਸਰੋਤ: ਮਹਾਨਕੋਸ਼