ਪਰਿਭਾਸ਼ਾ
ਉਹ ਪਵਿਤ੍ਰ ਗੁਰਧਾਮ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਫਤੇਸਿੰਘ ਜੀ ਸੰਮਤ ੧੭੬੧ ਵਿੱਚ ਸ਼ਹੀਦ ਹੋਏ. ਬੰਦੇ ਬਹਾਦੁਰ ਨੇ ਸੰਮਤ ੧੭੬੭ ਵਿੱਚ ਸਰਹਿੰਦ ਫਤੇ ਕਰਕੇ ਇੱਥੇ ਗੁਰਦ੍ਵਾਰਾ ਬਣਾਇਆ, ਜਿਸ ਦਾ ਨਾਮ ਫਤੇਗੜ੍ਹ ਰੱਖਿਆ, ਮਹਾਰਾਜਾ ਕਰਮਸਿੰਘ ਪਟਿਆਲਾਪਤੀ ਨੇ ਨਜਾਮਤ ਸਰਹਿੰਦ ਦਾ ਨਾਮ ਭੀ ਫਤੇਗੜ੍ਹ ਕ਼ਾਇਮ ਕਰ ਦਿੱਤਾ. ਫਤੇਗੜ੍ਹ ਸਾਹਿਬ ਰੋਪੜ ਸਰਹਿੰਦ ਰੇਲਵੇ ਲੈਨ ਦਾ ਸਟੇਸ਼ਨ ਹੈ. ਜੋ ਸਰਹਿੰਦ ਤੋਂ ਦੋ ਮੀਲ ਹੈ। ੨. ਆਨੰਦਪੁਰ ਦਾ ਇੱਕ ਕਿਲਾ, ਜੋ ਕਲਗੀਧਰ ਨੇ ਬਣਵਾਇਆ ਸੀ. ਦੇਖੋ, ਆਨੰਦਪੁਰ.
ਸਰੋਤ: ਮਹਾਨਕੋਸ਼