ਪਰਿਭਾਸ਼ਾ
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ ਨਰੇਂਦ੍ਰਪੁਰੇ ਤੋਂ ਦੋ ਮੀਲ ਉੱਤਰ ਪੂਰਵ ਹੈ. ਇਸ ਪਿੰਡ ਬਹਿਲੋ ਵੰਸ਼ੀ ਭਾਈ ਦਸੌਂਧਾ ਸਿੰਘ ਦੇ ਘਰ ਦਸ਼ਮੇਸ਼ ਜੀ ਦੀਆਂ ਇਹ ਵਸਤਾਂ ਹਨ, ਜੋ ਸਤਿਗੁਰੂ ਨੇ ਭਾਈ ਦੇਸ਼ਰਾਜ ਨੂੰ ਬਖ਼ਸ਼ੀਆਂ ਸਨ-#(੧) ਇੱਕ ਪਜਾਮਾ ਕਕੜੈਲ (ਕੱਕੜ ਮ੍ਰਿਗ ਦੇ ਚੰਮ) ਦਾ.#(੨) ਦੋ ਅੰਗਰਖੇ (ਚੋਲੇ) ਬੂਟੀਦਾਰ ਕਪੜੇ ਦੇ.#(੩) ਇੱਕ ਮਲਮਲ ਦਾ ਰੁਮਾਲ.#(੪) ਇੱਕ ਸੋਨੇ ਦੀ ਮੁਹਰ.#(੫) ਇੱਕ ਕਟਾਰ.
ਸਰੋਤ: ਮਹਾਨਕੋਸ਼