ਫਰਊਨ
dharaoona/pharaūna

ਪਰਿਭਾਸ਼ਾ

ਅ਼. [فرعون] ਫ਼ਿਰਊ਼ਨ. Pharaoh. ਮਿਸਰ ਦੇ ਅਨੇਕ ਬਾਦਸ਼ਾਹ ਇਸ ਨਾਮ ਦੇ ਹੋਏ ਹਨ. ਇਹ ਨਾਮ ਭੀ "ਜਨਕ" ਦੀ ਤਰਾਂ ਰਾਜਗੱਦੀ ਦੀ ਅੱਲ (ਉਪਾਧੀ) ਸੀ, ਪਰ ਸਭ ਤੋਂ ਪ੍ਰਸਿੱਧ ਫ਼ਿਰਊਨ ਉਹ ਹੈ, ਜੋ ਮੂਸਾ ਦੇ ਸਮੇਂ ਹੋਇਆ ਹੈ ਅਰ ਇਸਰਾਈਲ ਵੰਸ਼ ਉੱਪਰ (ਜਿਸ ਵਿੱਚ ਮੂਸਾ ਭੀ ਸੀ), ਬਹੁਤ ਜੁਲਮ ਅਤੇ ਖ਼ੁਦਾਈ ਦਾ ਦਾਵਾ ਕਰਦਾ ਸੀ. ਇੱਕ ਵਾਰ ਕਰਤਾਰ ਦੇ ਭਾਣੇ ਅੰਦਰ ਮਿਸਰੀ ਲੋਕਾਂ ਦੇ ਘਰ ਪਲੇਗ ਪੈ ਗਈ. ਮੂਸਾ ਨੇ ਆਪਣੀ ਕੌਮ ਨੂੰ ਨਾਲ ਲੈਕੇ ਮਿਸਰ ਛੱਡਣ ਦੇ ਇਰਾਦੇ ਨਾਲ ਕੂਚ ਕੀਤਾ. ਜਦ ਕੁਝ ਦੂਰ ਮੂਸਾ ਚਲਾ ਗਿਆ. ਤਾਂ ਫਿਰਊਨ ਨੇ ਫੌਜ ਲੈਕੇ ਪਿੱਛਾ ਕੀਤਾ. ਮੂਸਾ ਆਪਣੀ ਕੌਮ ਸਮੇਤ ਰੱਤੇ ਸਾਗਰ (Rez Sea) ਤੋਂ ਪਾਰ ਹੋ ਗਿਆ ਅਤੇ ਫਿਰਊਨ ਕਰਤਾਰ ਦੇ ਹੁਕਮ ਨਾਲ ਲਸ਼ਕਰ ਸਮੇਤ ਸਮੁੰਦਰ ਵਿੱਚ ਗਰਕ ਹੋ ਗਿਆ. ਇਸ ਫਿਰਊਨ ਦਾ ਅਸਲ ਨਾਮ ਵਲੀਦ ਬਿਨ ਮੁਸਅ਼ਬ ਸੀ।¹ ੨. ਮਗਰਮੱਛ. ਘੜਿਆਲ. ਨਿਹੰਗ। ੩. ਵਿ- ਬਦਲਾ ਲੈਣ ਵਾਲਾ। ੪. ਅਭਿਮਾਨੀ. ਅਹੰਕਾਰੀ.
ਸਰੋਤ: ਮਹਾਨਕੋਸ਼