ਪਰਿਭਾਸ਼ਾ
ਜਿਲਾ ਜਲੰਧਰ, ਤਸੀਲ ਨਵਾਂਸ਼ਹਰ, ਥਾਣਾ ਬੰਗੇ ਦਾ ਪਿੰਡ. ਜੋ ਰੇਲਵੇ ਸ਼ਟੇਸ਼ਨ ਬੈਹਰਾਮ ਤੋਂ ਦੋ ਮੀਲ ਉੱਤਰ ਹੈ. ਇਸ ਪਿੰਡ ਦੇ ਵਿੱਚ ਹੀ ਸਰਕਾਰੀ ਸਕੂਲ ਦੇ ਪਾਸ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਛੋਟਾ ਜੇਹਾ ਗੁਰਦ੍ਵਾਰਾ ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਹਨ. ਇਸ ਨਾਲ ੩- ੪ ਘੁਮਾਉਂ ਜ਼ਮੀਨ ਹੈ. ਗੁਰਦ੍ਵਾਰੇ ਪਾਸ ਹੀ ਭਾਈ ਰਾਮਸਿੰਘ ਨਿਰਮਲੇ ਪੁਜਾਰੀ ਦੇ ਮਕਾਨ ਹਨ, ਜਿੱਥੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.
ਸਰੋਤ: ਮਹਾਨਕੋਸ਼