ਪਰਿਭਾਸ਼ਾ
ਫ਼ਾ. [گاٶپرورفریدوں] ਈਰਾਨ ਦਾ ਇੱਕ ਪ੍ਰਸਿੱਧ ਪ੍ਰਤਾਪੀ ਬਾਦਸ਼ਾਹ, ਜੋ ਜਮਸ਼ੇਦ ਦੀ ਵੰਸ਼ ਵਿੱਚ ਫ਼ਰਾਂਗ ਦੇ ਉਦਰ ਤੋਂ ਆਬਤੀਨ ਦਾ ਪੁਤ੍ਰ ਸੀ. ਜੁਹ਼ਾਕ ਬਾਦਸ਼ਾਹ ਨੇ ਈਰਾਨ ਫਤੇ ਕਰਕੇ ਜਮਸ਼ੇਦ ਦੀ ਵੰਸ਼ ਨੂੰ ਮਲੀਆਮੇਟ ਕਰਨ ਦੀ ਪ੍ਰਤਿਗ੍ਯਾ ਕੀਤੀ. ਇਸ ਪੁਰ ਫ਼ਰੀਦੂੰ ਦੀ ਮਾਈ ਆਪਣੇ ਪੁਤ੍ਰ ਨੂੰ ਲੈਕੇ ਦੂਰ ਚਲੀ ਗਈ ਅਰ ਉਸ ਜਗਾ ਇੱਕ ਗਵਾਲੇ ਦੀ ਗਊ ਨਾਲ ਬੱਚੇ ਦੀ ਪਾਲਨਾ ਹੋਈ, ਜਿਸ ਕਾਰਣ ਇਹ ਨਾਉਂ ਪੈ ਗਿਆ. ਇਸ ਦਾ ਸਮਾਂ ਸਨ ੭੫੦ ਬੀ. ਸੀ. ਮੰਨਿਆ ਹੈ. ਦਸਮਗ੍ਰੰਥ ਦੀ ਅੱਠਵੀਂ ਹਕਾਯਤ ਵਿੱਚ ਫਰੀਦੂੰ ਦਾ ਨਾਮ ਆਇਆ ਹੈ. ਦੇਖੋ, ਬੈਤ ੪੩.
ਸਰੋਤ: ਮਹਾਨਕੋਸ਼