ਪਰਿਭਾਸ਼ਾ
ਵਿ- ਫ਼ਸਲ (ਰੁੱਤ) ਨਾਲ ਹੈ ਜਿਸ ਦਾ ਸੰਬੰਧ. ਮੌਸਮੀ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਸੰਮਤ (ਸੰਵਤ) ਜਿਸ ਦਾ ਹਿਸਾਬ ਹਾੜ੍ਹੀ ਸਾਂਉਣੀ ਦੀ ਫਸਲ ਅਨੁਸਾਰ ਰੱਖਿਆ ਜਾਂਦਾ ਹੈ. ਕਿਤਨਿਆਂ ਦੇ ਕਥਨ ਅਨੁਸਾਰ ਇਹ ਬਾਦਸ਼ਾਹ ਅਕਬਰ ਨੇ ਸਨ ੯੬੩ ਹਿਜਰੀ (A. D. ੧੫੫੬) ਵਿੱਚ ਚਲਾਇਆ ਸੀ. ਇਹ ਜੁਲਾਈ ਵਿੱਚ ਸ਼ੁਰੂ ਹੁੰਦਾ ਹੈ.
ਸਰੋਤ: ਮਹਾਨਕੋਸ਼