ਫਿਟਿਆ
dhitiaa/phitiā

ਪਰਿਭਾਸ਼ਾ

ਵਿ- ਫਿਟਕਾਰਿਆ. ਧਿੱਕਾਰਿਆ ਹੋਇਆ। ੨. ਅਪਮਾਨਿਤ. ਨਿਰਾਦਰ ਕੀਤਾ. "ਫਿਟਾ ਵਤੈ ਗਲਾ." (ਵਾਰ ਮਾਝ ਮਃ ੧) ਗੱਲਾ (ਟੋਲਾ) ਧਿੱਕਾਰਿਆ ਫਿਰਦਾ ਹੈ। ੩. ਨਿੰਦਾ ਯੋਗ੍ਯ. "ਨਾਨਕ ਮਨ ਕੇ ਕੰਮ, ਫਿਟਿਆ ਗਣਤ ਨ ਆਵਹੀ." (ਵਾਰ ਸੂਹੀ ਮਃ ੧)
ਸਰੋਤ: ਮਹਾਨਕੋਸ਼