ਪਰਿਭਾਸ਼ਾ
ਹਿੰਦੁਸਤਾਨ ਵਿੱਚ ਜਦ ਫਰਾਂਸੀਸੀਆਂ ਅਤੇ ਅੰਗ੍ਰੇਜ਼ਾਂ ਨੇ ਆਕੇ ਕਈ ਤਰਾਂ ਦੇ ਤਮਾਸ਼ੇ ਵਿਖਾਏ, ਤਦ ਲੋਕਾਂ ਨੇ ਰੰਗ ਸ਼ਾਲਾ (ਤਮਾਸ਼ੇਗਾਹ) ਵਿੱਚ ਇੱਕ ਪੌੜੀ ਵੇਖੀ, ਜਿਸ ਤੇ ਚੜ੍ਹਨ ਵਾਲਾ ਹੇਠ ਉਤਰਦਾ ਅਤੇ ਉਤਰਨ ਵਾਲਾ ਉੱਪਰ ਚੜ੍ਹ ਜਾਂਦਾ ਸੀ. ਇਸ ਦਾ ਭਾਵ ਅਚਰਜ ਵਸਤੁ ਤੋਂ ਹੈ.#"ਜਿਮ ਫਿਰੰਗ ਕੀ ਪੌਰੀ ਹੋਇ ×× ਲਖੈ ਜੁ ਚਢਤ ਜਾਤ ਮੈ ਊਚਾ। ਸੋ ਉਤਰਤ ਗਮਨਤ ਹੈ ਨੀਚਾ। ਜੋ ਜਾਨੈ ਮੈ ਗਮਨੋ ਨੀਚੇ। ਸੋ ਚਢ ਜਾਤ ਅਚਾਨਕ ਊਚੇ ॥" (ਗੁਪ੍ਰਸੂ)
ਸਰੋਤ: ਮਹਾਨਕੋਸ਼