ਪਰਿਭਾਸ਼ਾ
ਜਿਲਾ ਜਲੰਧਰ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ, ਜੋ ਸਤਲੁਜ ਦੇ ਉੱਤਰੀ ਕਿਨਾਰੇ ਹੈ. ਇਹ ਨਗਰ ਸ਼ਾਹਜਹਾਂ ਨੇ ਵਸਾਇਆ ਅਤੇ ਇੱਕ ਭਾਰੀ ਸਰਾਇ ਬਣਵਾਈ, ਜਿਸ ਦੀ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਮਜਬੂਤ ਕਿਲਾ ਰਚਿਆ, ਜਿਸ ਵਿੱਚ ਹੁਣ ਪੁਲਿਸ ਦਾ ਸਕੂਲ ਹੈ. ਫਿਲੌਰ ਸਿੱਖਰਾਜ ਦੀ ਹੱਦ ਸੀ, ਇਸ ਲਈ ਇੱਥੇ ਸਿੱਖ ਫੌਜ ਦੀ ਛਾਉਣੀ ਸੀ.
ਸਰੋਤ: ਮਹਾਨਕੋਸ਼