ਪਰਿਭਾਸ਼ਾ
ਦੇਖੋ, ਫਰਮਾਯਸ. "ਲਖਾਂ ਉਪਰਿ ਫੁਰਮਾਇਸਿ ਤੇਰੀ." (ਆਸਾ ਮਃ ੧) "ਬਹੁਤ ਕਰਹਿ ਫੁਰਮਾਇਸੀ, ਵਰਤਹਿ ਹੋਇ ਅਫਾਰ." (ਸ੍ਰੀ ਮਃ ੫) ੨. ਸ਼ਿਫ਼ਾਰਿਸ਼. "ਬਾਰ ਬਾਰ ਸਿਖ ਦਾਸ ਮਸੰਦ। ਦਿਜ ਕੀ ਫੁਰਮਾਇਸ ਕਹਿਂ ਬ੍ਰਿੰਦ." (ਗੁਪ੍ਰਸੂ) ੩. ਯਾਚਨਾ. "ਸ਼੍ਰੀ ਕਰਤਾਰ ਉਦਾਰ ਮਹਾਂ, ਤਿਹ ਊਪਰਿ ਹੈ ਫੁਰਮਾਇਸ ਮੇਰੀ." (ਨਾਪ੍ਰ)
ਸਰੋਤ: ਮਹਾਨਕੋਸ਼