ਫੁੰਮਣ
dhunmana/phunmana

ਪਰਿਭਾਸ਼ਾ

ਸੰਗ੍ਯਾ- ਫੂੰਦਨਾ. ਫੁੱਲ ਦੇ ਆਕਾਰ ਦਾ ਰੇਸ਼ਮ ਅਥਵਾ ਸੂਤ ਦਾ ਗੁੱਛਾ। ੨. ਸੂਤ ਦੀ ਕੂਚੀ. ਰਜੋਹਰਾ. "ਲਕੀ ਕਾਸੇ ਹਥੀ ਫੁੰਮਣ." (ਵਾਰ ਮਾਝ ਮਃ ੧) ਢੂੰਡੀਏ ਹੱਥ ਵਿੱਚ ਫੁੰਮਣ, ਜਿਸ ਦਾ ਨਾਮ ਰਜੋਹਣਾ (ਰਜੋਹਰਾ) ਹੈ, ਇਸ ਲਈ ਰੱਖਦੇ ਹਨ ਕਿ ਉਸ ਨਾਲ ਜ਼ਮੀਨ ਤੋਂ ਜੀਵ ਹਟਾ ਦਿੱਤੇ ਜਾਣ, ਜਿਸ ਕਰਕੇ ਹਿੰਸਾ ਦੋਸ ਤੋਂ ਬਚਾਉ ਹੋਵੇ.
ਸਰੋਤ: ਮਹਾਨਕੋਸ਼