ਪਰਿਭਾਸ਼ਾ
ਕਵਿ ਲਾਲ ਸਿੰਘ ਅੰਮ੍ਰਿਤਸਰ ਜੀ ਪਾਸ ਨਾਨੋਕੇ ਪਿੰਡ ਦੇ ਵਸਨੀਕ ਸਨ. ਇਨ੍ਹਾਂ ਨੇ ਅਨੇਕ ਕਵੀਆਂ ਦੀ ਕਵਿਤਾ ਚੁਣਕੇ ਰਾਮਕਥਾ ਦਾ ਅਜੇਹਾ ਸਿਲਸਿਲਾ ਜੋੜਿਆ ਕਿ ਰਾਮਾਯਣ ਦੀ ਪੂਰੀ ਕਥਾ ਬਣ ਗਈ ਹੈ. ਇਹ ਗ੍ਰੰਥ ਨਾਭਾਪਤਿ ਮਹਾਰਾਜਾ ਭਰਪੂਰਸਿੰਘ ਜੀ ਦੇ ਸਮੇਂ ਕਵਿ ਜੀ ਨੇ ਰਚਿਆ ਹੈ. ਲਾਲਸਿੰਘ ਜੀ ਨਾਭਾ ਦਰਬਾਰ ਦੇ ਅਹਿਲਕਾਰ ਅਤੇ ਕਵਿ ਸਨ.#ਛੱਪਯ#ਸ੍ਰੀ ਅੰਮ੍ਰਿਤਸਰ ਨਿਕਟ ਨਗਰ ਨਾਕੋਕੇ ਗਨਿਜੈ,#ਤਾਸ ਨਗਰਪਤਿ ਪੂਤ ਲਾਲ ਸਿੰਘ ਨਾਮ ਭਨਿੱਜੈ,#ਅਮਿਤ ਕਵਿਤ ਪ੍ਰਾਚੀਨ ਚੀਨਕਰ ਪ੍ਰੇਮ ਕਵਿਨ ਸਨ,#ਕੀਨੇ ਇਕਠੇ ਸਹਸ ਕਿਤਕ ਅਤਿ ਉਕ੍ਤਿ ਯੁਕ੍ਤਿ ਗਨ,#ਸ਼ੁਭ ਰਾਮਚਰਿਤ ਚੁਨਿ ਤਿਨਹ ਤੇ#ਬਹੁ ਗ੍ਰੰਥਨ ਪਰਮਾਨ ਲਿਯ,#ਧਰ ਛਾਪ "ਦਾਸ" ਨਿਜ ਨਾਮ ਕੀ#"ਫੂਲਮਾਲ" ਇਹ ਗ੍ਰੰਥ ਕਿਯ.#ਦੋਹਾ#ਜੇਠ ਮਾਸ ਦ੍ਵਿਤਿਯਾ ਬਿਮਲ¹#ਕਵਿ ਦਿਨ² ਸੁਖਦ ਰਸਾਲ,#ਪੂਰਨ ਭਯੋ ਗਰੰਥ ਯਹ#ਨਿਧਿ ਨਭ ਗ੍ਰਹ ਮਹਿ ਸਾਲ³
ਸਰੋਤ: ਮਹਾਨਕੋਸ਼