ਪਰਿਭਾਸ਼ਾ
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਾਵਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਅੱਧ ਮੀਲ ਦੇ ਕ਼ਰੀਬ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਗੁਰਦ੍ਵਾਰਾ ਹੈ. ਕੇਵਲ ਕੱਚਾ ਮੰਜੀਸਾਹਿਬ ਬਣਿਆ ਹੋਇਆ ਹੈ. ਪਾਸ ਇੱਕ ਪੱਕਾ ਰਹਾਇਸ਼ੀ ਮਕਾਨ ਹੈ. ਇੱਕ ਬ੍ਰਾਹਮਣ ਧੂਪ ਦੀਪ ਦੀ ਸੇਵਾ ਕਰਦਾ ਹੈ. ਰੇਲਵੇ ਸਟੇਸ਼ਨ ਨਾਭੇ ਤੋਂ ੧੪. ਮੀਲ ਪੱਛਮ ਪੱਕੀ ਸੜਕ ਤੇ ਹੈ. ਸੰਗਰੂਰ ਤੋਂ ੧੧. ਮੀਲ ਦੱਖਣ ਪੂਰਵ ਹੈ.
ਸਰੋਤ: ਮਹਾਨਕੋਸ਼