ਬਈਵਸਵਤ
baeevasavata/baīvasavata

ਪਰਿਭਾਸ਼ਾ

ਸੰ. विवस्बन्त. ਸੂਰਜ. "ਬਈਬੱਸਤੁ ਪਦ ਪ੍ਰਿਥਮ ਕਹਿ ਪੁਨ ਸੁਤ ਸ਼ਬਦ ਬਖਾਨ." (ਸਨਾਮਾ) ਸੂਰਜ ਦਾ ਪੁਤ੍ਰ ਕਰਣ। ੨. वैवस्वत्. ਵਿ- ਸੂਰਜ ਦਾ। ੩. ਸੰਗ੍ਯਾ- ਸੂਰਜਪੁਤ੍ਰ ਜਮ. "ਬਈਬੱਸਤੁ ਪਦ ਪ੍ਰਿਥਮ ਕਹਿ ਆਯੁਧ ਅੰਤ ਬਖਾਨ." (ਸਨਾਮਾ) ਜਮ ਦਾ ਸ਼ਸਤ੍ਰ ਫਾਸੀ.
ਸਰੋਤ: ਮਹਾਨਕੋਸ਼