ਪਰਿਭਾਸ਼ਾ
ਸੰ. ਵਕਦਾਲ੍ਭ੍ਯ. ਪੰਚਾਲ ਦੇਸ਼ ਵਿੱਚ ਰਹਿਣਵਾਲਾ ਇੱਕ ਮੁਨਿ. ਇਸ ਦਾ ਆਸ਼੍ਰਮ ਸਰਸ੍ਵਤੀ ਨਦੀ ਦੇ ਕਿਨਾਰੇ ਰਾਜਾ ਧ੍ਰਿਤਰਾਸ੍ਟ੍ਰ ਦੇ ਰਾਜ ਵਿੱਚ ਸੀ. ਮਹਾਭਾਰਤ ਦੇ ਸ਼ਲ੍ਯ ਪਰਵ ਦੇ ੪੦ਵੇਂ ਅਧ੍ਯਾਯ ਵਿੱਚ ਕਥਾ ਹੈ ਕਿ ਇੱਕ ਵਾਰ ਰਾਜਾ ਵਿਸ਼੍ਵਜਿਤ ਦਾ ਇਸ ਮੁਨਿ ਨੇ ਯਗ੍ਯ ਕਰਾਇਆ. ਜਿਸ ਵਿੱਚ ੨੧. ਬੈਲ ਦਕ੍ਸ਼ਿਣਾ ਵਿੱਚ ਮਿਲੇ. ਬਕਦਾਲਭ ਨੇ ਓਹ ਬੈਲ ਹੋਰ ਰਿਖੀਆਂ ਨੂੰ ਬਖਸ਼ ਦਿੱਤੇ ਅਤੇ ਰਾਜਾ ਧ੍ਰਿਤਰਾਸਟ੍ਰ ਤੋਂ ਆਪਣੇ ਲਈ ਹੋਰ ਬੈਲ ਮੰਗੇ. ਰਾਜੇ ਨੇ ਕ੍ਰੋਧ ਵਿੱਚ ਆਕੇ ਆਖਿਆ ਕਿ ਮੇਰੀਆਂ ਮੋਈਆਂ ਹੋਈਆਂ ਗਾਈਆਂ ਲੈ ਲੈ. ਬਕਦਾਲਭ ਨੇ ਮੋਈਆਂ ਗਾਈਆਂ ਲੈਕੇ ਉਨ੍ਹਾਂ ਦੇ ਮਾਸ ਨਾਲ ਧ੍ਰਿਤਰਾਸਟ੍ਰ ਦਾ ਰਾਜ ਨਾਸ਼ ਕਰਨ ਲਈ ਯਗ੍ਯ ਆਰੰਭਿਆ. ਜਿਉਂ ਜਿਉਂ ਰਿਖੀ ਗਾਈਆਂ ਦਾ ਮਾਸ ਕੱਟਕੇ ਹਵਨ ਕਰੇ, ਤਿਉਂ ਤਿਉਂ ਰਾਜ ਨਸ੍ਟ ਹੁੰਦਾ ਜਾਵੇ. ਅੰਤ ਨੂੰ ਧ੍ਰਿਤਰਾਸ੍ਟ੍ਰ ਨੇ ਮੁਆਫੀ ਮੰਗੀ.#ਵਕਾਦਾਲਭ ਦਾ ਜਿਕਰ ਛਾਂਦੋਗ ਉਪਨਿਸਦ ਦੇ ਪਹਿਲੇ ਪ੍ਰਪਾਠਕ ਦੇ ਦੂਜੇ ਅਤੇ ਬਾਰ੍ਹਵੇਂ ਖੰਡ ਵਿੱਚ ਭੀ ਆਇਆ ਹੈ. ਇਸ ਦਾ ਨਾਮ "ਲਾਵਮੈਤ੍ਰੇਯ" ਭੀ ਹੈ. "ਸਿੰਗੀਰਿਖਿ ਬਕਦਾਲਭ ਭਨੇ." (ਪਾਰਸਾਵ)
ਸਰੋਤ: ਮਹਾਨਕੋਸ਼