ਬਖਤਮੱਲੀਏ
bakhatamaleeay/bakhatamalīē

ਪਰਿਭਾਸ਼ਾ

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਦਾ ਇੱਕ ਮਸੰਦ, ਜੋ ਕਾਬੁਲ ਦੀ ਕਾਰ ਉਗਰਾ ਹੁੰਦਾ ਸੀ. ਜਦ ਦਸ਼ਮੇਸ਼ ਨੇ ਮਸੰਦਾਂ ਨੂੰ ਤਾੜਨਾ ਕੀਤੀ. ਤਦ ਇਹ ਇਸਤ੍ਰੀ ਦਾ ਭੇਖ ਧਾਰਕੇ ਮਾਤਾ ਜੀ ਦੀ ਸਰਨ ਗਿਆ ਅਰ ਮੁਆਫੀ ਮੰਗੀ. ਮਾਤਾ ਜੀ ਦੇ ਕਹਿਣ ਪੁਰ ਕਲਗੀਧਰ ਨੇ ਇਸ ਨੂੰ ਮੁਆਫ ਕੀਤਾ ਅਰ ਅੱਗੋਂ ਨੂੰ ਸੁਮਾਰਗ ਚੱਲਣ ਦਾ ਉਪਦੇਸ਼ ਦਿੱਤਾ. ਇਸ ਦੀ ਸੰਪ੍ਰਦਾਯ ਦੇ ਉਦਾਸੀ ਬਖਤਮੱਲੀਏ ਸਦਾਉਂਦੇ ਹਨ, ਅਰ ਗੱਦੀ ਬੈਠਣ ਵੇਲੇ ਮਹੰਤ ਇਸਤ੍ਰੀ ਦਾ ਲਿਬਾਸ ਪਹਿਨਦਾ ਹੈ.
ਸਰੋਤ: ਮਹਾਨਕੋਸ਼