ਬਗ
baga/baga

ਪਰਿਭਾਸ਼ਾ

ਸੰ. ਬਕ ਅਤੇ ਵਕ. ਸੰਗ੍ਯਾ- ਬਗੁਲਾ. "ਬਗ ਜਿਉ ਲਾਇ ਬਹੈ ਨਿਤ ਧਿਆਨਾ." (ਗਉ ਅਃ ਮਃ ੩) ੨. ਭਾਵ- ਪਾਖੰਡੀ। ੩. ਵਾਗ ਦਾ ਸੰਖੇਪ ਅਤੇ ਰੂਪਾਂਤਰ. "ਬਗ ਮੇਲ ਤੁਰੰਗ ਉਠਾਏ."(ਕ੍ਰਿਸਨਾਵ) ਵਾਗਾਂ ਮੇਲਕੇ ਘੋੜੇ ਦੌੜਾਏ. ਭਾਵ- ਇੱਕ ਕਤਾਰ ਵਿੱਚ ਨਠਾਏ। ੪. ਵਿ- ਬੱਗਾ. ਚਿੱਟਾ. ਉੱਜਲ. ਦੇਖੋ, ਨਿਬਗ। ੫. ਦੇਖੋ, ਬੱਗ। ੬. ਭਾਵ- ਚਿੱਟੇ ਕੇਸ. "ਭਵਰ ਗਏ, ਬਗ ਬੈਠੇ ਆਇ." (ਸੂਹੀ ਕਬੀਰ) "ਬਗ ਬਹਿਠੇ ਆਇ." (ਸੂਹੀ ਮਃ ੧. ਕੁਚਜੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بگ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬਗਲਾ , heron
ਸਰੋਤ: ਪੰਜਾਬੀ ਸ਼ਬਦਕੋਸ਼