ਪਰਿਭਾਸ਼ਾ
ਬਸੀ ਕਲਾਂ. ਹੁਸ਼ਿਆਰਪੁਰ ਤੋਂ ਛੀ ਕੋਹ ਦੱਖਣ ਪੂਰਵ ਇੱਕ ਕਸਬਾ. ਇੱਥੋਂ ਦੇ ਅਤ੍ਯਚਾਰੀ ਮੁਸਲਮਾਨ ਸਰਦਾਰ ਨੇ ਇੱਕ ਬ੍ਰਾਹਮਣ ਦੀਆਂ ਦੋ ਲੜਕੀਆਂ ਜਬਰਨ ਖੋਹ ਲਈਆਂ ਸਨ. ਦਸ਼ਮੇਸ਼ ਦੇ ਹੁਕਮ ਨਾਲ ਬਾਬਾ ਅਜੀਤ ਸਿੰਘ ਜੀ ਨੇ ਸੰਮਤ ੧੭੫੭ ਵਿੱਚ ਅਪਰਾਧੀ ਨੂੰ ਮਾਰਕੇ ਲੜਕੀਆਂ ਉਨ੍ਹਾਂ ਦੇ ਪਿਤਾ ਦੇ ਸਪੁਰਦ ਕੀਤੀਆਂ, ਪਰ ਲੜਕੀਆਂ ਨੇ ਸੱਤਵੇਂ ਸਤਿਗੁਰੂ ਦੇ ਗੁਰਦ੍ਵਾਰੇ ਹਰੀਆਂਵੇਲਾਂ ਵਿੱਚ ਜਾਕੇ ਵ੍ਰਤਸਾਧਨਾ ਦ੍ਵਾਰਾ ਸ਼ਰੀਰ ਤਿਆਗ ਦਿੱਤੇ, ਜਿਸ ਥਾਂ ਉਨ੍ਹਾਂ ਦੀਆਂ ਸਮਾਧਾਂ ਵਿਦ੍ਯਮਾਨ ਹਨ.
ਸਰੋਤ: ਮਹਾਨਕੋਸ਼