ਬਦਰਾ
batharaa/badharā

ਪਰਿਭਾਸ਼ਾ

ਅ਼. [بدرہ] ਬਦਰਹ. ਸੰਗ੍ਯਾ- ਥੈਲੀ. ਤੋੜਾ. "ਨਾਨਕ ਬਦਰਾ ਮਾਲਕਾ ਭੀਤਰਿ ਧਰਿਆ ਆਣਿ." (ਮਃ ੧. ਵਾਰ ਸੂਹੀ) ੨. ਹਿੰ- ਬਾਦਲ. ਮੇਘ. ਵਾਰਿਦ. ਵਾਰਿਧਰ. "ਗਰਜੈ ਮਦਮੱਤ ਕਰੀ ਬਦਰਾ." (ਚੰਡੀ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : بدرا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bag; wallet, knapsack
ਸਰੋਤ: ਪੰਜਾਬੀ ਸ਼ਬਦਕੋਸ਼

BADRÁ

ਅੰਗਰੇਜ਼ੀ ਵਿੱਚ ਅਰਥ2

s. m, bag of money containing one thousand Rupees;—(M.) The name of a month (from the middle of August to the middle of September):—Proverb.—Badrá de piṇḍ te Katiṇh dá chhá bare dá cháh. To eat dates in Badrá, or drink buttermilk in Katik, is to court fever.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ