ਪਰਿਭਾਸ਼ਾ
ਖ਼ਾ. ਸੰਗ੍ਯਾ- ਛੋਲੇ. ਚਣੇ. "ਪੀਲੂ ਦਾਖ, ਬਦਾਮ ਚਨੇ ਕੋ." (ਪੰਪ੍ਰ) ੨. ਸੰ. ਅਤੇ ਫ਼ਾ. [بدام] ਬਾਦਾਮ.¹ ਇੱਕ ਪ੍ਰਸਿੱਧ ਮੇਵਾ. Almond. L. Prunus Amygdalus. "ਦਾਖ ਬਦਾਮ ਗਿਰੂ ਪਿਸਤਾ." (ਨਾਪ੍ਰ) ਬਦਾਮ ਦੀ ਤਸੀਰ ਗਰਮ ਤਰ ਹੈ. ਦਿਮਾਗ ਦੀ ਪੁਸ੍ਟੀ ਲਈ ਇਸ ਦਾ ਵਰਤਣਾ ਗੁਣਕਾਰੀ ਹੈ. ਇਸ ਦਾ ਤੇਲ (ਬਦਾਮ ਰੋਗਨ) ਸਿਰ ਦੀ ਖ਼ੁਸ਼ਕੀ ਦੂਰ ਕਰਨ ਅਤੇ ਅੰਤੜੀ ਤੋਂ ਮਲ ਖਾਰਿਜ ਕਰਨ ਲਈ ਵੈਦ ਵਰਤਦੇ ਹਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : بادام
ਅੰਗਰੇਜ਼ੀ ਵਿੱਚ ਅਰਥ
almond, Amygdalus prunus, its fruit
ਸਰੋਤ: ਪੰਜਾਬੀ ਸ਼ਬਦਕੋਸ਼
BIDÁM
ਅੰਗਰੇਜ਼ੀ ਵਿੱਚ ਅਰਥ2
s. m, Corrupted from this Persian word Bádám. See Badám.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ