ਪਰਿਭਾਸ਼ਾ
ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) ੨. ਸੰ. ਵਰ੍ਸਾ. ਮੀਂਹ. ਵ੍ਰਿਸ੍ਟਿ। ੩. ਅ. ਬਰਸ. ਛੰਭ. ਲਹੂ ਦੇ ਵਿਕਾਰ ਨਾਲ ਸ਼ਰੀਰ ਤੇ ਪਏ ਚਿੱਟੇ ਦਾਗ਼. ਦੇਖੋ, ਸ੍ਵੇਤ ਕੁਸ੍ਟ। ੪. ਫ਼ਾ. ਸਰਸ਼. ਇੱਕ ਦਵਾਈ ਜਿਸ ਦਾ ਪੂਰਾ ਨਾਮ "ਬਰਸ਼ਾਸ਼ਾ" ਹੈ. ਇਹ ਪੱਠਿਆਂ ਦੀਆਂ ਬੀਮਾਰੀਆਂ ਅਤੇ ਨਿੱਤ ਰਹਿਣ ਵਾਲੀ ਰੇਜ਼ਿਸ਼ ਵਿੱਚ ਵਰਤੀਦੀ ਹੈ. ਇਸ ਦਾ ਨੁਸਖਾ ਇਹ ਹੈ-#ਮਿਰਚ ਕਾਲੀ, ਮਿਰਚ ਭੂਰੀ, ਖ਼ੁਰਾਸਾਨੀ ਅਜਵਾਇਨ, ਤਿੰਨੇ ਸਾਢੇ ਸੱਤ ਸੱਤ ਤੋਲੇ, ਅਫੀਮ ਤਿੰਨ ਤੋਲੇ, ਕੇਸਰ ਇੱਕ ਤੋਲਾ ਸਾਢੇ ਦਸ ਮਾਸ਼ੇ, ਬਾਲਛੜ, ਅਕ਼ਰਕ਼ਰਾ, ਫ਼ਰਫ਼੍ਯੂਨ, ਤਿੰਨੇ ਚਾਰ ਚਾਰ ਮਾਸ਼ੇ. ਏਹ ਸਾਰੀਆਂ ਦਵਾਈਆਂ ਕੁੱਟ ਛਾਣਕੇ, ਸਾਰੀਆਂ ਦੇ ਤੋਲ ਤੋਂ ਤਿੰਨ ਗੁਣੇ ਸ਼ਹਿਦ ਵਿੱਚ ਮਿਲਾਉਣ ਤੋਂ ਬਰਸ਼ ਤਿਆਰ ਹੁੰਦੀ ਹੈ. ਇਸ ਨੂੰ ਤਿਆਰ ਤਿੰਨ ਮਹੀਨੇ ਜਵਾਂ ਵਿੱਚ ਦੱਬਕੇ ਫੇਰ ਵਰਤਣੀ ਚਾਹੀਏ. ਇਸ ਦੀ ਖ਼ੁਰਾਕ ਕੋਸੇ ਦੁੱਧ ਜਾਂ ਅਰਕ ਗਾਜ਼ਬਾਨ ਨਾਲ ਚਾਰ ਰੱਤੀ ਤੋਂ ਇੱਕ ਮਾਸ਼ਾ ਹੈ.#ਬਹੁਤ ਲੋਕ ਅਫੀਮ ਦੇ ਥਾਂ ਬਰਸ਼ ਖਾਂਦੇ ਹਨ.
ਸਰੋਤ: ਮਹਾਨਕੋਸ਼