ਪਰਿਭਾਸ਼ਾ
ਦਸ਼ਮੇਸ਼ ਜੀ ਦੇ ਹਜੂਰੀ ਭਾਈ ਬੁਲਾਕਾ ਸਿੰਘ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਸਨ ੧੭੦੮ ਅਤੇ ਦੇਹਾਂਤ ਸਨ ੧੮੦੨ ਵਿੱਚ ਹੋਇਆ. ਇਹ ਉੱਤਮ ਵੈਦ ਅਤੇ ਧਰਮ ਪ੍ਰਚਾਰਕ ਸਨ. ਇਨ੍ਹਾਂ ਦਾ ਅਸਥਾਨ ਲਹੌਰ ਦੇ ਕਿਲੇ ਪਾਸ ਰਾਵੀ ਤੇ ਕਿਨਾਰੇ ਵਡਾ ਪ੍ਰਸਿੱਧ ਸਿੱਖਾ ਆਸ਼੍ਰਮ ਸੀ, ਜਿੱਥੇ ਅਨੇਕ ਅਨਾਥਾਂ ਦਾ ਪਾਲਨ ਅਤੇ ਵਿਦ੍ਯਾਦਾਨ ਹੁੰਦਾ ਰਿਹਾ ਹੈ. ਭਾਈ ਬਸਤੀਰਾਮ ਜੀ ਅਜੇਹੇ ਕ੍ਰਿਪਾਲੂ ਸਨ ਕਿ ਇੱਕ ਚੂਹੜੀ, ਜੋ ਮੰਮੇ ਵਿੱਚ ਪਾਕ ਪੈਜਾਣ ਕਰਕੇ ਵਿਲਕ ਰਹੀ ਸੀ, ਇਨ੍ਹਾਂ ਪਾਸ ਇਲਾਜ ਕਰਾਉਣ ਆਈ, ਭਾਈ ਸਾਹਿਬ ਨੇ ਆਪਣੇ ਮੂੰਹ ਨਾਲ ਮੰਮਾ ਚੂਸਕੇ ਪਾਕ ਕੱਢੀ ਅਤੇ ਉਸ ਨੂੰ ਪੂਰਨ ਅਰੋਗ ਕੀਤਾ. ਭਾਈ ਸਾਹਿਬ ਦੀ ਵੰਸ਼ ਦੇ ਮਾਨਯੋਗ੍ਯ ਕਈ ਸੱਜਨ ਹੁਣ ਲਹੌਰ ਵਿੱਚ ਰਈਸ ਹਨ, ਜੋ ਸਹਜਧਾਰੀ ਅਤੇ ਅਮ੍ਰਿਤਧਾਰੀ ਹਨ.
ਸਰੋਤ: ਮਹਾਨਕੋਸ਼