ਬਸੀ
basee/basī

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਫਤੇਗੜ੍ਹ ਦੀ ਇੱਕ ਪੁਰਾਣੀ ਨਗਰੀ, ਜਿਸ ਦਾ ਨਾਮ "ਬਸਤੀ ਮਲਿਕ ਹੈਦਰ" ਸੀ। ੨. ਰਿਆਸਤ ਕਲਸੀਆ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ ਭੀ ਬਸੀ ਹੈ। ੩. ਜਿਲਾ ਹੁਸ਼ਿਆਰਪੁਰ, ਤਸੀਲ ਉਨ੍ਹਾਂ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ੨੮ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ, ਅਤੇ ਕੀਰਤਪੁਰ ਤੋਂ ਦੱਖਣ ਪੱਛਮ ਦੋ ਮੀਲ ਦੇ ਕਰੀਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਦਾ ਇੱਥੇ ੫੦੦ ਘੋੜਾ ਰਹਿਂਦਾ ਹੁੰਦਾ ਸੀ. ਮਹਾਰਾਜ ਕਈ ਵਾਰ ਇੱਥੇ ਆਕੇ ਘੋੜੇ ਦੇਖਦੇ ਅਤੇ ਦਾਣਾ ਚਰਵਾਉਂਦੇ. ਮੰਜੀ ਸਾਹਿਬ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ ਹੈ. ੪. ਸੰ. वशिन. ਵਿ- ਕਾਬੂ ਰੱਖਣ ਵਾਲਾ। ੫. ਸ੍ਵਤੰਤ੍ਰ.
ਸਰੋਤ: ਮਹਾਨਕੋਸ਼